26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਬੂਥ ਲੈਵਲ ਏਜੰਟਾਂ ਨਾਲ ਬੈਠਕ

ਚੁਗਿੱਟੀ/ਜੰਡੂ ਸਿੰਘਾ, 25 ਸਤੰਬਰ (ਨਰਿੰਦਰ ਲਾਗੂ)-ਵਾਰਡ ਨੰਬਰ 20 ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਆਮ ਆਦਮੀ ਪਾਰਟੀ ਦੇ ਬੂਥ ਲੈਵਲ ਏਜੰਟਾਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਬੀ.

ਅਜੀਤ ਡੈਸਕ 26-09-2026
ਚੁਗਿੱਟੀ/ਜੰਡੂ ਸਿੰਘਾ, 25 ਸਤੰਬਰ (ਨਰਿੰਦਰ ਲਾਗੂ)-ਵਾਰਡ ਨੰਬਰ 20 ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਆਮ ਆਦਮੀ ਪਾਰਟੀ ਦੇ ਬੂਥ ਲੈਵਲ ਏਜੰਟਾਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਬੀ.ਐਲ.ਓ.-2 ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਦੇ ਮੁਨਾਫੇ ਨੂੰ ਤੁਸੀਂ ਘਰ ਘਰ ਜਾ ਕੇ ਦੱਸਣਾ ਹੈ ਅਤੇ ਹਰ ਸਕੀਮ ਦੇ ਅੰਕੜੇ ਕੱਢ ਕੇ ਪ੍ਰਤੀ ਪਰਿਵਾਰ ਨੂੰ ਹੋਈ ਬਚਤ ਬਾਰੇ ਜਾਣੂ ਕਰਵਾਉਣਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ਼ ਨਿਤਿਨ ਕੋਹਲੀ ਵਲੋਂ ਕਰਵਾਏ ਗਏ ਵਿਕਾਸ ਦੇ ਕੰਮਾਂ ਸਬੰਧੀ ਲੋਕਾਂ ਨਾਲ ਗੱਲਬਾਤ ਕਰਕੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਭਰਨੀ ਹੈ। ਇਸ ਮੌਕੇ ਬੀ.ਐਲ.ਓ.-2 ਵਜੋਂ ਮਨਵੀਰ ਸਿੰਘ,ਦੀਪ ਚੰਦ, ਰਾਮ ਸਿੰਘ, ਰਵਿੰਦਰ ਸਿੰਘ ਰਿੰਕੂ, ਨਿਤਿਨ ਵਾਲੀਆਂ, ਰਘਬੀਰ ਸਿੰਘ,ਜਸਮਾਨ ਸਿੰਘ, ਜਸਵੀਰ ਸਿੰਘ ਹੈਪੀ, ਸੰਜੀਵ ਕੁਮਾਰ, ਤਿਲਕ ਰਾਜ ਬਾਵਾ ਅਤੇ ਸ਼ੁਭਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਲ. ਪੀ. ਯੂ. ਵਿਖੇ ਰਾਸ਼ਟਰੀ ਹੈਕਾਥੋਨ ‘ਗਿਅਰ ਅੱਪ ਸੀਜ਼ਨ-5’ ਵਿਚ 6 ਹਜ਼ਾਰ ਤੋਂ ਵੱਧ ਇਨੋਵੇਟਰਾਂ ਨੇ ਲਿਆ ਹਿੱਸਾ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਮਾਤਾ ਹਰਭਜਨ ਕੌਰ ਮਿਨਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।