26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਿਤਿਨ ਕੋਹਲੀ ਵਲੋਂ ਚੁਗਿੱਟੀ ਵਿਖੇ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ

ਚੁਗਿੱਟੀ/ਜੰਡੂ ਸਿੰਘਾ, 25 ਸਤੰਬਰ (ਪ. ਪ.)

ਅਜੀਤ ਡੈਸਕ 26-09-2026
ਚੁਗਿੱਟੀ/ਜੰਡੂ ਸਿੰਘਾ, 25 ਸਤੰਬਰ (ਪ.ਪ.) ਸਹਿਰ ਦੇ ਵਾਰਡ ਨੰਬਰ 21 ਅਧੀਨ ਆਉਂਦੇ ਮੁਹੱਲਾ ਚੁਗਿੱਟੀ ਵਿਖੇ ਕੁਝ ਗਲੀਆਂ ਵਿੱਚ ਪਾਏ ਜਾਣ ਵਾਲੇ ਸੀਵਰੇਜ ਦੇ ਕੰਮ ਦਾ ਉਦਘਾਟਨ ਸ਼ੁੱਕਰਵਾਰ ਨੂੰ ਹਲਕਾ ਇੰਚਾਰਜ ਨਿਤਿਨ ਕੋਹਲੀ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਾਰਡ ਦੀ ਕੌਂਸਲਰ ਬੀਬੀ ਪਿੰਦਰਜੀਤ ਕੌਰ ਰੰਧਾਵਾ, ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਅਤੇ ਕੌਂਸਲਰ ਪਤੀ ਜਸਵਿੰਦਰ ਸਿੰਘ ਬਿੱਲਾ ਟਾਈਗਰ ਵੀ ਹਾਜ਼ਰ ਰਹੇ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਨਿਤਿਨ ਕੋਹਲੀ ਨੇ ਕਿਹਾ ਕਿ ਉਹ ਆਪਣੇ ਇਸ ਹਲਕੇ ਦੀ ਸੇਵਾ ਸੱਚੇ ਦਿਲੋਂ ਪੂਰੀ ਇਮਾਨਦਾਰੀ ਨਾਲ ਕਰਨ ਦਾ ਯਤਨ ਕਰ ਰਹੇ ਹਨ। ਇਸ ਮੌਕੇ ਕੌਂਸਲਰ ਬੀਬੀ ਪਿੰਦਰਜੀਤ ਕੌਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਤਮਾਮ ਵਾਅਦੇ ਪੂਰੀ ਸੰਜੀਦਗੀ ਨਾਲ ਸਿਰੇ ਚੜ੍ਹਾਏ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸੀਵਰੇਜ ਪਾਉਣ ’ਤੇ 20 ਲੱਖ ਰੁਪਏ ਖਰਚ ਆਉਣਗੇ। ਇਸ ਮੌਕੇ ਸੇਵਾ ਮੁਕਤ ਡੀ.ਐਸ.ਪੀ.ਹਰਦੇਵ ਸਿੰਘ, ਕੌਂਸਲਰ ਪਤੀ ਜਸਵਿੰਦਰ ਸਿੰਘ ਬਿੱਲਾ (ਟਾਇਗਰ) ਰਾਮ ਲੁਭਾਇਆ, ਜੋਗਾ ਸਿੰਘ, ਪ੍ਰਭਜੀਤ ਸਿੰਘ ਮੁੰਡੀ, ਪਰਮਜੀਤ ਸਿੰਘ, ਬਿਸ਼ਨ ਚੰਦ ਲੰਬਰਦਾਰ, ਬਲਦੇਵ ਰਾਜ, ਸੁਰਜੀਤ ਰਾਮ, ਸੋਮ ਪ੍ਰਕਾਸ਼ ਤੇ ਸੁਖਦੇਵ ਰਾਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੱਜ ਦੀ ਮੋਗਾ ਰੈਲੀ ’ਚ ਕਿਰਤੀ ਕਾਮੇ ਕਾਫ਼ਲਿਆਂ ਦੇ ਰੂਪ ’ਚ ਪਹੁੰਚਣਗੇ-ਪੱਬਵਾਂ ਅਗਲੀ ਖ਼ਬਰ ਉਦਯੋਗਪਤੀਆਂ ਨੇ ਜੁਆਇੰਟ ਐਕਸ਼ਨ ਕਮੇਟੀ ਦੀ 13ਵੀਂ ਵਰ੍ਹੇਗੰਢ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।