ਕੈਂਟ ਪੈਰੀਫਰੀ ਰੋਡ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਜਲੰਧਰ, 24 ਸਤੰਬਰ (ਸ਼ਿਵ)-ਜਲੰਧਰ ਕੈਂਟ ਪੈਰੀਫੇਰੀ ਰੋਡ ਪ੍ਰਾਜੈਕਟ ਨੂੰ ਮੁੜ ਅੱਗੇ ਵਧਾਉਣ ਦੀ ਮੰਗ ਨੂੰ ਲੈ ਕੇ ਕੌਂਸਲਰ ਬਲਰਾਜ ਠਾਕੁਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੱਜ ਪ੍ਰਾਜੈਕਟ ਦੇ ਨੋਡਲ ਅਧਿਕਾਰੀ ਅਤੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਕੁਮਾਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਵਫ਼ਦ ਵਿਚ ਹਰਵਿੰਦਰ ਸੇਤੀਆ, ਦਿਨੇਸ਼ ਸ਼ਰਮਾ ਅਤੇ ਅਜੀਤ ਵਾਲੀਆ ਸਮੇਤ ਹੋਰ ਆਗੂ ਮੌਜੂਦ ਸਨ।
ਜਲੰਧਰ, 24 ਸਤੰਬਰ (ਸ਼ਿਵ)-ਜਲੰਧਰ ਕੈਂਟ ਪੈਰੀਫੇਰੀ ਰੋਡ ਪ੍ਰਾਜੈਕਟ ਨੂੰ ਮੁੜ ਅੱਗੇ ਵਧਾਉਣ ਦੀ ਮੰਗ ਨੂੰ ਲੈ ਕੇ ਕੌਂਸਲਰ ਬਲਰਾਜ ਠਾਕੁਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੱਜ ਪ੍ਰਾਜੈਕਟ ਦੇ ਨੋਡਲ ਅਧਿਕਾਰੀ ਅਤੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਕੁਮਾਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਵਫ਼ਦ ਵਿਚ ਹਰਵਿੰਦਰ ਸੇਤੀਆ, ਦਿਨੇਸ਼ ਸ਼ਰਮਾ ਅਤੇ ਅਜੀਤ ਵਾਲੀਆ ਸਮੇਤ ਹੋਰ ਆਗੂ ਮੌਜੂਦ ਸਨ। ਬਲਰਾਜ ਠਾਕੁਰ ਤੇ ਹੋਰ ਲੋਕਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵਲੋਂ ਕੋਈ ਠੋਸ ਯਤਨ ਨਹੀਂ ਕੀਤਾ ਗਿਆ । ਜੁਲਾਈ 2022 ਵਿਚ ਫੌਜ ਅਥਾਰਟੀ ਅਤੇ ਸਿਵਲ ਅਥਾਰਟੀ, ਜਿਸ ਵਿਚ ਨਗਰ ਨਿਗਮ ਜਲੰਧਰ, ਲੋਕ ਨਿਰਮਾਣ ਵਿਭਾਗ ਅਤੇ ਜਲੰਧਰ ਵਿਕਾਸ ਅਥਾਰਟੀ ਸ਼ਾਮਿਲ ਸਨ, ਵਲੋਂ ਸਾਂਝਾ ਸਰਵੇ ਕੀਤਾ ਗਿਆ ਸੀ। ਇਸ ਸਰਵੇ ਦੀ ਰਿਪੋਰਟ 21 ਸਤੰਬਰ 2022 ਨੂੰ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਸੀ। ਡਿਪਟੀ ਕਮਿਸ਼ਨਰ ਵਲੋਂ ਅਗਲੀ ਕਾਰਵਾਈ ਲਈ ਮਾਮਲਾ ਨਗਰ ਨਿਗਮ ਜਲੰਧਰ ਦੇ ਨੋਡਲ ਅਧਿਕਾਰੀ ਨੂੰ ਭੇਜਿਆ ਗਿਆ ਸੀ। ਵਫ਼ਦ ਅਨੁਸਾਰ ਪ੍ਰਾਜੈਕਟ ਲਈ ਰੱਖਿਆ ਵਿਭਾਗ ਦੀ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਪੰਜਾਬ ਸਰਕਾਰ ਵਲੋਂ ਫੌਜ ਨੂੰ ਜ਼ਮੀਨ ਦੇ ਬਦਲੇ ਬਦਲਵੀਂ ਜ਼ਮੀਨ ਜਾਂ ਉਸ ਦੇ ਬਰਾਬਰ ਦੀ ਰਕਮ ਮੁਹੱਈਆ ਕਰਵਾਉਣੀ ਬਾਕੀ ਹੈ। ਨਗਰ ਨਿਗਮ ਕਮਿਸ਼ਨਰ ਸੁਰਿੰਦਰ ਕੁਮਾਰ ਨੇ ਵਫ਼ਦ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਿਨੋਦ ਕੁਮਾਰ, ਸੁਰਿੰਦਰ ਭਾਪਾ ਅਤੇ ਨਰਿੰਦਰ ਅਰੋੜਾ ਵੀ ਮੌਜੂਦ ਸਨ।