20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਾਲ ਮੁਕੰਦ ਸ਼ਰਮਾ ਵਲੋਂ ‘ਅਣਡਿੱਠਾ-ਅਣਸੁਣਿਆ ਜਸਵਿੰਦਰ ਭੱਲਾ’ ਕਿਤਾਬ ਜਾਰੀ

ਲੋਹੀਆਂ ਖਾਸ, 19 ਸਤੰਬਰ (ਸ਼ਤਾਬਗੜ੍ਹ, ਖਾਲਸਾ)-ਪੰਜਾਬੀ ਕਮੇਡੀਅਨ ਸਵ: ਜਸਵਿੰਦਰ ਭੱਲਾ ਦੇ ਅਣਡਿੱਠੇ-ਅਣਸੁਣੇ ਜੀਵਨ ਦੇ ਅਧਾਰਿਤ ਪਲੇਠੀ ਕਿਤਾਬ ‘ਅਣਡਿੱਠਾ-ਅਣਸੁਣਿਆ ਜਸਵਿੰਦਰ ਭੱਲਾ’ ਨੂੰ ਉਨ੍ਹਾਂ ਦੇ ਸਾਰੀ ਜ਼ਿੰਦਗੀ ਦੇ ਸਾਥੀ ਰਹੇ ਕਮੇਡੀਅਨ ਸ਼੍ਰੀ ਬਾਲ ਮੁਕੰਦ ਸ਼ਰਮਾ ਵਲੋਂ ਲੋਹੀਆਂ ਵਿਖੇ ਜਾਰੀ ਕੀਤੀ ਗਈ| ਲੰਘੀ 9 ਸਤੰਬਰ ਨੂੰ ਆਪਣੇ ਅਹੁਦੇ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਤੋਂ ਸੇਵਾ ਮੁਕਤ ਹੋਏ ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਆਪਣੇ ਵੱਡੇ ਭਰਾ ਪ੍ਰਿੰਸੀਪਲ ਕਰਮ ਚੰਦ ਸ਼ਰਮਾ ਦੇ ਗ੍ਰਹਿ ਵਿਖੇ ਕਿਤਾਬ ਜਾਰੀ ਕਰਨ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਿਤਾਬ ਨੂੰ ਮੇਰੇ ਵਲੋਂ ਅਤੇ ਸਾਡੇ ਦੋਸਤ ਪਾਲੀ ਭੁਪਿੰਦਰ ਵਲੋਂ ਲਿਖਦੇ ਹੋਏ ਸਾਂਝੇ ਯਤਨਾਂ ਰਾਹੀਂ ਲੋਕ ਅਰਪਨ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਇਕੱਲਾ ਕਮੇਡੀਅਨ ਨਹੀਂ ਸੀ, ਇਸ ‘ਅਣਡਿੱਠਾ-ਅਣਸੁਣਿਆ ਜਸਵਿੰਦਰ ਭੱਲਾ’ ਕਿਤਾਬ ਰਾਹੀਂ ਦੱਸਿਆ ਗਿਆ ਹੈ ਕਿ ਕਿਵੇਂ ਕਿਵੇਂ ਪਰਦੇ ਦੇ ਪਿੱਛੇ ਵੀ ਬਹੁਪੱਖੀ ਸਖਸ਼ੀਅਤ ਦਾ ਮਾਲਕ ਸੀ| ਇਸ ਮੌਕੇ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਕੌਂਸਲਰ ਸਾਹਿਬ ਸਿੰਘ ਕੰਗ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਮਰੋਕ,ਲੂ ਬਲਦੇਵ ਸਿੰਘ ਬਾਬਾ, ਡਾ. ਜਗਤਾਰ ਸਿੰਘ ਚੰਦੀ, ਬਿੱਕਰ ਸਿੰਘ ਟੁਰਨਾ, ਹਿੰਮਤ ਸਿੰਘ ਜੰਮੂ, ਅਵਤਾਰ ਸਿੰਘ ਜੰਮੂ, ਵਿਵੇਕ ਸ਼ਰਮਾ, ਬੰਟੀ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ|

ਅਜੀਤ ਡੈਸਕ 20-09-2026

ਪਿਛਲੀ ਖ਼ਬਰ ਨਸ਼ਿਆਂ ਦੇ ਮੁੱਦੇ ’ਤੇ ਬਿਆਨਬਾਜ਼ੀ ਦੀ ਬਜਾਏ ਪੁਲਿਸ ਕਾਰਵਾਈ ਦੇ ਨਤੀਜੇ ਸਾਹਮਣੇ ਲਿਆਂਦੇ ਜਾਣ- ਡਾ. ਦਹੀਆ ਅਗਲੀ ਖ਼ਬਰ ਤਲਵਣ-ਨੂਰਮਹਿਲ ਮਾਰਗ ’ਤੇ ਬਿਨਾਂ ਤਰਪਾਲ ਦੌੜ ਰਹੀਆਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ, ਹਾਦਸਿਆਂ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।