ਮਹਿਤਪੁਰ, 19 ਸਤੰਬਰ (ਪ.ਪ.)- ਮਹਿਤਪੁਰ ਵਿਖੇ ਪਹਿਲਾ ਸਾਲਾਨਾ ਵਿਸ਼ਾਲ ਮਾਂ ਦਾ ਜਾਗਰਣ ਜੈ ਮਾਂ ਜਾਗਰਣ ਕਮੇਟੀ, ਸਮੂਹ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਮਹਿਤਪੁਰ ਵਿਖੇ ਅੱਜ ਰਾਤ ਕਰਵਾਇਆ ਜਾ ਰਿਹਾ ਹੈ। ਜਿਸ ‘ਚ ਮਾਤਾ ਦੀ ਜੋਤ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ ਅਤੇ ਜੋਤੀ ਦੀ ਪੂਜਾ ਕਰਨ ਉਪਰੰਤ ਜਾਗਰਣ ਦੀ ਆਰੰਭਤਾ ਹੋਵੇਗੀ। ਜਾਗਰਣ ਰਾਤ 8 ਵਜੇ ਤੋਂ ਸਵੇਰੇ ਪ੍ਰਭਾਤ ਵੇਲੇ ਤੱਕ ਚੱਲੇਗਾ । ਜਾਗਰਣ ਦੌਰਾਨ ਨੀਟੂ ਚੰਚਲ ਪ੍ਰਸਿੱਧ ਭਜਨ ਗਾਇਕ ,ਮਨੀ ਲਾਡਲਾ ਆਦਿ ਵਲੋਂ ਪ੍ਰਸਿੱਧ ਭਜਨ ਸੰਧਿਆ, ਦੇਵੀ ਜਾਗਰਣ, ਭਵਿਆ ਦਰਬਾਰ ਆਦਿ ਦਾ ਗੁਣਗਾਨ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਇਲਾਕੇ ਦੇ ਸਮੂਹ ਸਹਿਯੋਗੀਆਂ ਨਾਲ ਨਾਲ ਪਹਿਲੀ ਵਾਰ ਜਾਗਰਣ ਕਰਵਾਇਆ ਜਾ ਰਿਹਾ ਹੈ। ਸਾਰੇ ਲੰਗਰ ਦੀ ਸੇਵਾ ਸਰੋਆ ਪਰਿਵਾਰ ਵਲੋਂ ਕੀਤੀ ਜਾਵੇਗੀ।