ਕੋਲਕਾਤਾ ਦੇ ਆਏ ਕਾਰੀਗਰਾਂ ਵਲੋਂ ਕੀਤਾ ਜਾ ਰਿਹਾ ਹੈ ਬਾਬਾ ਸੋਢਲ ਦੇ ਸੁੰਦਰੀਕਰਨ ਦਾ ਕੰਮ
ਜਲੰਧਰ, 17 ਸਤੰਬਰ (ਸ਼ਿਵ)- ਜਲੰਧਰ ਦਾ ਪ੍ਰਸਿੱਧ ਬਾਬਾ ਸੋਡਲ ਮੇਲਾ ਇਸ ਵਾਰ 25 ਸਤੰਬਰ ਨੂੰ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਨੂੰ ਲੈ ਕੇ ਮੰਦਰ ਪ੍ਰਬੰਧਕਾਂ ਅਤੇ ਨਗਰ ਨਿਗਮ ਵਲੋਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ।
ਜਲੰਧਰ, 17 ਸਤੰਬਰ (ਸ਼ਿਵ)- ਜਲੰਧਰ ਦਾ ਪ੍ਰਸਿੱਧ ਬਾਬਾ ਸੋਡਲ ਮੇਲਾ ਇਸ ਵਾਰ 25 ਸਤੰਬਰ ਨੂੰ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਨੂੰ ਲੈ ਕੇ ਮੰਦਰ ਪ੍ਰਬੰਧਕਾਂ ਅਤੇ ਨਗਰ ਨਿਗਮ ਵਲੋਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਜਿੱਥੇ ਇੱਕ ਪਾਸੇ ਮੰਦਰ ਪ੍ਰਬੰਧਕਾਂ ਵਲੋਂ ਮੰਦਰ ਦੇ ਅੰਦਰ ਸੁੰਦਰੀਕਰਨ ਅਤੇ ਹੋਰ ਜ਼ਰੂਰੀ ਕੰਮ ਕਰਵਾਏ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਨਗਰ ਨਿਗਮ ਵਲੋਂ ਮੇਲੇ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸੜਕਾਂ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਸੁਧਾਰਨ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ , ਜਿਹੜਾ ਕਿ ਜਲਦੀ ਖ਼ਤਮ ਹੋਣ ਜਾ ਰਿਹਾ ਹੈ । ਬਾਬਾ ਸੋਢਲ ਟਰੱਸਟ ਦੇ ਟਰੱਸਟੀ ਤਰਸੇਮ ਕਪੂਰ ਦਾ ਕਹਿਣਾ ਸੀ ਕਿ ਮੰਦਰ ਦਾ ਸੁੰਦਰੀਕਰਨ ਦਾ ਕੰਮ ਕੋਲਕਾਤਾ ਤੋਂ ਆਏ ਕਾਰੀਗਰਾਂ ਵਲੋਂ ਕੀਤਾ ਜਾ ਰਿਹਾ ਹੈ ਤੇ ਪਹਿਲੀ ਬਾਰ ਪ੍ਰਮੁੱਖ ਸੜਕਾਂ ’ਤੇ ਸਜਾਵਟ ਵਾਲੇ ਜਾਲ ਲਗਾਏ ਜਾ ਰਹੇ ਹਨ। ਇਹ ਜਾਲ ਸੋਢਲ ਫਾਟਕ ਤੋਂ ਕਾਲੀ ਮਾਤਾ ਮੰਦਰ ਤੱਕ, ਦੋਆਬਾ ਚੌਕ ਤੋਂ ਬਾਬਾ ਸੋਢਲ ਮੰਦਰ ਤੱਕ ਅਤੇ ਬਾਬਾ ਸੋਢਲ ਮੰਦਰ ਤੋਂ ਰਾਮ ਨਗਰ ਫਾਟਕ ਤੱਕ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮੰਦਰ ਕਾਰੀਡੋਰ ਨੂੰ ਖੁੱਲ੍ਹਾ ਕੀਤਾ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਮੱਥਾ ਟੇਕਣ ਵੇਲੇ ਕਿਸੇ ਤਰ੍ਹਾਂ ਦੀ ਕੋਈ ਪੇੋ੍ਸ਼ਾਨੀ ਨਾ ਆ ਸਕੇ। ਇਸ ਬਾਰ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਲਾਈਨਾਂ ਵਿਚ ਲੱਗਣ ਲਈ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਤਾਲਾਬ ਦੇ ਉਪਰ ਲੈਂਟਰ ਪਾਇਆ ਗਿਆ ਹੈ ਜਿਸ ਨਾਲ ਰਸਤਾ 19 ਫੁੱਟ ਦੇ ਕਰੀਬ ਖੁੱਲ੍ਹਾ ਹੋ ਗਿਆ ਹੈ।