16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਯੂਨਾਈਟਿਡ ਪੰਜਾਬੀਜ਼ ਫਾਊਂਡੇਸ਼ਨ ਵਲੋਂ ਲੋੜਵੰਦ ਪਰਿਵਾਰਾਂ ਦੀ ਮਾਲੀ ਮਦਦ

ਜਲੰਧਰ, 15 ਸਤੰਬਰ (ਜਸਪਾਲ ਸਿੰਘ)-ਯੂਨਾਇਟਿਡ ਪੰਜਾਬੀਜ਼ ਫਾਊਂਡੇਸ਼ਨ ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਅਤੇ ਹੋਣਹਾਰ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਦੀ ਆ ਰਹੀ ਹੈ। ਇਸੇ ਸਿਲਸਿਲੇ ਤਹਿਤ ਸੰਸਥਾ ਵਲੋਂ ਇਕ ਹੋਰ ਮਾਲੀ ਤੌਰ ’ਤੇ ਕਮਜ਼ੋਰ ਪਰਿਵਾਰ ਦੀ ਆਰਥਿਕ ਤੌਰ ’ਤੇ ਮਦਦ ਕਰਦਿਆਂ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ।

ਅਜੀਤ ਡੈਸਕ 16-09-2026
ਜਲੰਧਰ, 15 ਸਤੰਬਰ (ਜਸਪਾਲ ਸਿੰਘ)-ਯੂਨਾਇਟਿਡ ਪੰਜਾਬੀਜ਼ ਫਾਊਂਡੇਸ਼ਨ ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਅਤੇ ਹੋਣਹਾਰ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਦੀ ਆ ਰਹੀ ਹੈ। ਇਸੇ ਸਿਲਸਿਲੇ ਤਹਿਤ ਸੰਸਥਾ ਵਲੋਂ ਇਕ ਹੋਰ ਮਾਲੀ ਤੌਰ ’ਤੇ ਕਮਜ਼ੋਰ ਪਰਿਵਾਰ ਦੀ ਆਰਥਿਕ ਤੌਰ ’ਤੇ ਮਦਦ ਕਰਦਿਆਂ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੁਨਾਇਟਿਡ ਪੰਜਾਬੀਜ਼ ਫਾਊਂਡੇਸ਼ਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਹੇਅਰ ਨਾ ਦੱਸਿਆ ਕਿ ਮਾਲੀ ਮਦਦ ਦਾ ਚੈੱਕ ਪ੍ਰਾਪਤ ਕਰਦਿਆਂ ਸੋਨੀਆ ਰਾਣੀ ਬੇਹੱਦ ਭਾਵੁਕ ਹੋ ਗਈ, ਕਿਉਂਕਿ ਉਨ੍ਹਾਂ ਦਾ ਘਰ ਕਾਫੀ ਖਸਤਾ ਹਾਲ ’ਚ ਸੀ ਤੇ ਸੋਨੀਆ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਘਰ ਦੀ ਮੁਰੰਮਤ ਕਰਵਾਏਗੀ । ਇਸ ਮੌਕੇ ਰਾਜਬੀਰ ਸਿੰਘ ਬਾਜਵਾ ਅਤੇ ਭਰਤ ਮਰਵਾਹਾ ਨੇ ਸੋਨੀਆ ਰਾਣੀ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਜੇ ਲੋੜ ਪਈ ਤਾਂ ਫਾਊਂਡੇਸ਼ਨ ਹੋਰ ਵੀ ਮਦਦ ਕਰੇਗੀ । ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ, ਜਰਨਲ ਸਕੱਤਰ ਪਰਮਿੰਦਰ ਸਿੰਘ ਹੇਅਰ, ਸਕੱਤਰ ਕਰਨਲ ਅਜੇ ਸਿੰਘ ਵਿਰਕ, ਫਾਊਂਡਰ ਮੈਂਬਰ ਕਮਲਜੀਤ ਸਿੰਘ ਹੇਅਰ ਸਾਬਕਾ ਪ੍ਰਧਾਨ ਐਨ. ਆਰ. ਆਈ. ਸਭਾ ਪੰਜਾਬ, ਸਕੱਤਰ ਰਾਜਬੀਰ ਸਿੰਘ ਬਾਜਵਾ, ਸਕੱਤਰ ਸਰਬਜੋਤ ਸਿੰਘ ਲਾਲੀ, ਫਾਉਂਡਰ ਮੈਂਬਰ ਭਰਤ ਮਰਵਾਹਾ, ਸਿਮਰਨਬੀਰ ਸਿੰਘ ਬਾਜਵਾ ਅਤੇ ਹਰਭਜਨ ਸਿੰਘ ਚੀਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਨਿਰਮਲ ਕੁਟੀਆ ਵਿਖੇ ਸੰਗਰਾਂਦ ਸੰਬੰਧੀ ਸਮਾਗਮ ਭਲਕੇ ਅਗਲੀ ਖ਼ਬਰ 70ਵੀਆਂ ਪੰਜਾਬ ਰਾਜ ਅੰਤਰ- ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਤਰੰਜ ਟੂਰਨਾਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।