ਪਿੰਡ ਕਮਾਲਪੁਰ ਵਿਖੇ ਅਣਪਛਾਤੇ ਗੁੰਡਿਆਂ ਨੇ ਚਾਰਦੀਵਾਰੀ ਢਾਹੀ
ਗੁਰਾਇਆ, 11 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪੱਤੀ ਕਮਾਲਪੁਰ ਦੀ ਕਾਲੋਨੀ ਵਿਖੇ ਕੁਲਵੰਤ ਰਾਏ ਨੇ ਆਪਣੇ ਪਲਾਟ ਦੀ ਚਾਰਦੀਵਾਰੀ ਕੀਤੀ ਸੀ,ਜਿਸ ਦੀ ਮਿਸਤਰੀ ਉਸਾਰੀ ਕਰ ਰਹੇ ਸਨ, ਇਸ ਦੌਰਾਨ ਪਰਸੋਂ ਕੁੱਝ ਗੁੰਡੇ ਆਏ ਅਤੇ ਲੱਗੇ ਹੋਏ ਮਿਸਤਰੀ ਨੂੰ ਹਟਾ ਦਿੱਤਾ। ਕੁਲਵੰਤ ਰਾਏ ਨੇ ਇਸ ਸਬੰਧੀ ਬਕਾਇਦਾ ਥਾਣਾ ਗੁਰਾਇਆ ਵਿਖੇ ਦਰਖਾਸਤ ਦਿੱਤੀ।
ਪ
ਪਿੰਡ ਕਮਾਲਪੁਰ ਕਾਲੋਨੀ ਵਿਖੇ ਪਲਾਟ ਦੀ ਤੋੜੀ ਹੋਈ ਚਾਰਦੀਵਾਰੀ । ਤਸਵੀਰ : ਚਰਨਜੀਤ ਸਿੰਘ ਦੁਸਾਂਝ
12-09-2026
ਗੁਰਾਇਆ, 11 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪੱਤੀ ਕਮਾਲਪੁਰ ਦੀ ਕਾਲੋਨੀ ਵਿਖੇ ਕੁਲਵੰਤ ਰਾਏ ਨੇ ਆਪਣੇ ਪਲਾਟ ਦੀ ਚਾਰਦੀਵਾਰੀ ਕੀਤੀ ਸੀ,ਜਿਸ ਦੀ ਮਿਸਤਰੀ ਉਸਾਰੀ ਕਰ ਰਹੇ ਸਨ, ਇਸ ਦੌਰਾਨ ਪਰਸੋਂ ਕੁੱਝ ਗੁੰਡੇ ਆਏ ਅਤੇ ਲੱਗੇ ਹੋਏ ਮਿਸਤਰੀ ਨੂੰ ਹਟਾ ਦਿੱਤਾ। ਕੁਲਵੰਤ ਰਾਏ ਨੇ ਇਸ ਸਬੰਧੀ ਬਕਾਇਦਾ ਥਾਣਾ ਗੁਰਾਇਆ ਵਿਖੇ ਦਰਖਾਸਤ ਦਿੱਤੀ। ਜਿਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅੱਜ ਉਦੋਂ ਹੱਦ ਹੋ ਗਈ ਜਦੋਂ ਸ਼ਾਮੀ ਕੁੱਝ ਗੁੰਡੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਕਥਿਤ ਇੱਕ ਬਾਬੇ ਦੀ ਸ਼ਹਿ ਉੱਤੇ ਉਸ ਚਾਰਦੀਵਾਰੀ ਨੂੰ ਢਾਹ ਦਿੱਤਾ। ਕੁਲਵੰਤ ਰਾਏ ਨੇ ਦੱਸਿਆ ਕਿ ਉਸ ਨੂੰ ਉਸ ਦੀ ਪਤਨੀ ਨੂੰ ਅਤੇ ਲੜਕੀ ਨੂੰ ਇਨ੍ਹਾਂ ਲੋਕਾਂ ਤੋਂ ਜਾਨ ਦਾ ਖ਼ਤਰਾ ਹੈ ਕਿਉਂਕਿ ਜਦੋਂ ਇਹ ਗੁੰਡੇ ਪਹਿਲੇ ਦਿਨ ਮਿਸਤਰੀ ਨੂੰ ਹਟਾ ਕੇ ਗਏ ਸੀ ਤਾਂ ਇਹਨਾਂ ਕੋਲ ਤਲਵਾਰਾਂ ਅਤੇ ਹੋਰ ਹਥਿਆਰ ਸਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ॥ ਉਸ ਨੇ ਆਪਣੇ ਜਾਨ ਮਾਲ ਦੀ ਅਤੇ ਆਪਣੇ ਪਲਾਟ ਦੀ ਰੱਖਿਆ ਦੀ ਅਪੀਲ ਕੀਤੀ ਹੈ। ਦੋ ਦਿਨ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਕੁਲਵੰਤ ਰਾਏ ਜਦੋਂ ਆਪਣੀ ਲੜਕੀ ਨੂੰ ਗੁਰਾਇਆ ਤੋਂ ਕੰਮ ਤੋਂ ਲੈ ਕੇ ਵਾਪਸੀ ਆ ਰਿਹਾ ਸੀ ਤਾਂ ਜਦੋਂ ਪਿੰਡ ਪਹੁੰਚਿਆ ਤਾਂ ਦੇਖਿਆ ਤਾਂ ਇੱਕ ਬਾਬੇ ਦੀ ਸ਼ਹਿ ‘ਤੇ ਉਸ ਦੀ ਕੀਤੀ ਹੋਈ ਚਾਰ ਦੀਵਾਰੀ ਗੁੰਡਿਆਂ ਵੱਲੋਂ ਢਾਈ ਹੋਈ ਸੀ ਇੱਥੋਂ ਤੱਕ ਨੀਂਹਾਂ ਤੱਕ ਪੁੱਟ ਦਿੱਤੀਆਂ ਗਈਆ ਹਨ। ਇਸ ਸਬੰਧੀ ਇੰਸਪੈਕਟਰ ਪਰਮਿੰਦਰ ਸਿੰਘ ਥਿੰਦ ਥਾਣਾ ਮੁਖੀ ਗੁਰਾਇਆ ਨੇ ਕਿਹਾ ਹੈ ਕਿ ਉਹ ਜਾਂਚ ਕਰਨਗੇ, ਜਾਂਚ ਉਪਰੰਤ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।