ਜਲੰਧਰ, 11 ਸਤੰਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ 12 ਸਤੰਬਰ ਦਿਨ ਸਨਿਚਰਵਾਰ ਨੂੰ ਸਵੇਰੇ 10 ਵਜੇ ਤੋਂ 12 ਤੱਕ ਲਗਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅੰਮ੍ਰਿਤ ਵੇਲੇ ਤੋਂ 9 ਵਜੇ ਤੱਕ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਤੋਂ ਉਪਰੰਤ ਸੰਗਤ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ’ਚ ਉਚੇਚੇ ਤੌਰ ’ਤੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. (ਮੇਜਰ) ਪ੍ਰਮੋਦ ਮਹਿੰਦਰ ਮਰੀਜਾਂ ਦੀ ਜਾਂਚ ਕਰਨਗੇ। ਪ੍ਰਬੰਧਕਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਹੱਡੀਆਂ ਤੇ ਜੋੜਾਂ ਦੇ ਦਰਦ, ਸਲਿੱਪ ਡਿਸਕ, ਰੀੜ੍ਹ ਦੀ ਹੱਡੀ ਦੇ ਰੋਗ, ਗਿੱਟਾ, ਗੋਡਾ, ਮੋਢਾ ਅਤੇ ਚੂਲੇ ਦੀ ਸਮੱਸਿਆ ਵਾਲੇ ਮਰੀਜ਼ ਕੈਂਪ ਦੌਰਾਨ ਆਪਣੀ ਜਾਂਚ ਕਰਵਾ ਕੇ ਲਾਭ ਲੈਣ। ਉਨ੍ਹਾਂ ਦੱਸਿਆ ਕਿ ਕੈਂਪ ਦੇ ਪ੍ਰਬੰਧਾਂ ’ਚ ਨੌਜਵਾਨ ਸਭਾ ਦੇ ਜਸਕੀਰਤ ਸਿੰਘ ਜੱਸੀ, ਬਾਵਾ ਗਾਬਾ, ਮਨਕੀਰਤ ਸਿੰਘ, ਕਰਨ ਵੱਧਵਾ, ਗਗਨ ਰੇਨੂੰ, ਹਰਮਨਜੋਤ ਸਿੰਘ, ਅਨਮੋਲਪ੍ਰੀਤ ਸਿੰਘ, ਗੁਰਨੀਤ ਸਿੰਘ, ਭਵਜੋਤ ਸਿੰਘ, ਜਸਦੀਪ ਭਸੀਨ, ਅਜਮੇਰ ਸਿੰਘ ,ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਭਵਰਾਜ ਸਿੰਘ, ਹਰਮਨ ਮੱਕੜ, ਪ੍ਰਭਗੁਣ ਸਿੰਘ, ਗਗਨ ਸਿੰਘ ,ਦਿਮੰਤਜੀਤ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਸੇਠੀ, ਜਸਬੀਰ ਸਿੰਘ, ਏਕਨੂਰ ਸਿੰਘ, ਜਸਕੀਰਤ ਸਿੰਘ, ਅਰਜਨ ਸਿੰਘ ਅਤੇ ਹੋਰ ਮੈਂਬਰ ਸੇਵਾਵਾਂ ਨਿਭਾਉਣਗੇ।