09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪ੍ਰਸ਼ਾਸਨ ਦੀ ਚੁੱਪ, ਕਦੇ ਵੀ ਵਾਪਰ ਸਕਦੀ ਹੈ ਵੱਡੀ ਅਣਹੋਣੀ ਘਟਨਾ

ਬਿਲਗਾ, 8 ਸਤੰਬਰ (ਤਜਿੰਦਰ ਕੁਮਾਰ)- ਸਥਾਨਕ ਕਸਬਾ ਬਿਲਗਾ ਵਿੱਚ ਸੜਕਾਂ ਦੇ ਕਿਨਾਰੇ ਅਤੇ ਮੁੱਖ ਰਸਤਿਆਂ ‘ਤੇ ਸ਼ਰੇਆਮ ਖੜ੍ਹੀਆਂ ਕੀਤੀਆਂ ਜਾ ਰਹੀਆਂ ਨਵੀਆਂ ਟਰਾਲੀਆਂ ਰਾਹਗੀਰਾਂ ਲਈ ‘ਚਲਦੀ-ਫਿਰਦੀ ਮੌਤ’ ਸਾਬਤ ਹੋ ਰਹੀਆਂ ਹਨ। ਪ੍ਰਸ਼ਾਸਨਿਕ ਲਾਪਰਵਾਹੀ ਅਤੇ ਟਰੈਫਿਕ ਪੁਲਿਸ ਦੀ ਅਣਦੇਖੀ ਦੇ ਚਲਦਿਆਂ ਸੜਕਾਂ ‘ਤੇ ਅਣਧਿਕਾਰਤ ਕਬਜ਼ਿਆਂ ਦਾ ਇਹ ਖੇਡ ਬੇਧੜਕ ਜਾਰੀ ਹੈ, ਜਿਸ ਨਾਲ ਕਿਸੇ ਵੀ ਵੇਲੇ ਕੋਈ ਵੱਡਾ ਅਤੇ ਦਰਦਨਾਕ ਹਾਦਸਾ ਵਾਪਰ ਸਕਦਾ ਹੈ।

ਬਿਲਗਾ ਵਿਖੇ ਮੁੱਖ ਸੜਕ ਦੇ ਕਿਨਾਰੇ ਬਿਨਾਂ ਕਿਸੇ ਰਿਫਲੈਕਟਰ ਦੇ ਬੇਧੜਕ ਖੜ੍ਹੀਆਂ ਕੀਤੀਆਂ ਟਰਾਲੀਆਂ, ਜੋ ਰਾਤ ਦੇ ਹਨੇਰੇ ਵਿੱਚ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਤਸਵੀਰ: ਤਜਿੰਦਰ ਕੁਮਾਰ 09-09-2026
ਬਿਲਗਾ, 8 ਸਤੰਬਰ (ਤਜਿੰਦਰ ਕੁਮਾਰ)- ਸਥਾਨਕ ਕਸਬਾ ਬਿਲਗਾ ਵਿੱਚ ਸੜਕਾਂ ਦੇ ਕਿਨਾਰੇ ਅਤੇ ਮੁੱਖ ਰਸਤਿਆਂ ‘ਤੇ ਸ਼ਰੇਆਮ ਖੜ੍ਹੀਆਂ ਕੀਤੀਆਂ ਜਾ ਰਹੀਆਂ ਨਵੀਆਂ ਟਰਾਲੀਆਂ ਰਾਹਗੀਰਾਂ ਲਈ ‘ਚਲਦੀ-ਫਿਰਦੀ ਮੌਤ’ ਸਾਬਤ ਹੋ ਰਹੀਆਂ ਹਨ। ਪ੍ਰਸ਼ਾਸਨਿਕ ਲਾਪਰਵਾਹੀ ਅਤੇ ਟਰੈਫਿਕ ਪੁਲਿਸ ਦੀ ਅਣਦੇਖੀ ਦੇ ਚਲਦਿਆਂ ਸੜਕਾਂ ‘ਤੇ ਅਣਧਿਕਾਰਤ ਕਬਜ਼ਿਆਂ ਦਾ ਇਹ ਖੇਡ ਬੇਧੜਕ ਜਾਰੀ ਹੈ, ਜਿਸ ਨਾਲ ਕਿਸੇ ਵੀ ਵੇਲੇ ਕੋਈ ਵੱਡਾ ਅਤੇ ਦਰਦਨਾਕ ਹਾਦਸਾ ਵਾਪਰ ਸਕਦਾ ਹੈ। ਹਨ੍ਹੇਰੇ ਵਿੱਚ ਅਣਦਿਸਦਾ ਕਾਲ, ਰੋਸ਼ਨੀ ਦਾ ਨਾਮੋ-ਨਿਸ਼ਾਨ ਨਹੀਂ। ਮਿਲੀ ਜਾਣਕਾਰੀ ਮੁਤਾਬਕ ਕਸਬੇ ਦੇ ਮੁੱਖ ਰਸਤਿਆਂ ਅਤੇ ਸੜਕਾਂ ਦੇ ਕਿਨਾਰੇ ਨਵੀਆਂ ਬਣੀਆਂ ਟਰਾਲੀਆਂ ਅਤੇ ਹੋਰ ਭਾਰੀ ਵਾਹਨਾਂ ਨੂੰ ਬੇਧੜਕ ਖੜ੍ਹਾ ਕੀਤਾ ਜਾ ਰਿਹਾ ਹੈ। ਰਾਤ ਢਲਦਿਆਂ ਹੀ ਜਦੋਂ ਸੜਕਾਂ ‘ਤੇ ਹਨ੍ਹੇਰਾ ਛਾ ਜਾਂਦਾ ਹੈ, ਤਾਂ ਇਹ ਟਰਾਲੀਆਂ ਨਜ਼ਰ ਹੀ ਨਹੀਂ ਆਉਂਦੀਆਂ। ਸਭ ਤੋਂ ਵੱਡੀ ਲਾਪਰਵਾਹੀ ਇਹ ਹੈ ਕਿ ਇਨ੍ਹਾਂ ਵਾਹਨਾਂ ‘ਤੇ ਕੋਈ ਰਿਫਲੈਕਟਰ ਜਾਂ ਚਮਕਦਾਰ ਟੇਪ ਨਹੀਂ ਲੱਗੀ ਹੋਈ, ਅਜਿਹੇ ਵਿੱਚ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਅਤੇ ਕਾਰ ਚਾਲਕਾਂ ਨੂੰ ਇਹ ਟਰਾਲੀਆਂ ਅਖ਼ੀਰਲੇ ਪਲ ਤੱਕ ਦਿਖਾਈ ਨਹੀਂ ਦਿੰਦੀਆਂ, ਜਿਸ ਨਾਲ ਹਰ ਵੇਲੇ ਸਿਰ ‘ਤੇ ਮੌਤ ਮੰਡਰਾਉਂਦੀ ਰਹਿੰਦੀ ਹੈ। ਇਲਾਕਾ ਨਿਵਾਸੀਆਂ ਅਤੇ ਵਾਹਨ ਚਾਲਕਾਂ ਨੇ ਸਖ਼ਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਜਾਨਲੇਵਾ ਸਮੱਸਿਆ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਟਰੈਫਿਕ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਅਧਿਕਾਰੀਆਂ ਦੇ ਢਿੱਲੇ ਰਵੱਈਏ ਕਾਰਨ ਵਾਹਨ ਮਾਲਕਾਂ ਦੇ ਹੌਸਲੇ ਬੁਲੰਦ ਹਨ। ਲੋਕਾਂ ਨੇ ਰੋਸ ਜਤਾਉਂਦਿਆਂ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦਾ ਇੰਤਜ਼ਾਰ ਕਰ ਰਿਹਾ ਹੈ। ਸਥਾਨਕ ਨਿਵਾਸੀਆਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਸੜਕਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਟਰਾਲੀਆਂ ਖੜ੍ਹੀਆਂ ਕਰਨ ਵਾਲਿਆਂ ਵਿਰੁੱਧ ਤੁਰੰਤ ਚਲਾਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਰ ਛੋਟੀ-ਵੱਡੀ ਟਰਾਲੀ ਅਤੇ ਵਾਹਨ ‘ਤੇ ਰਿਫਲੈਕਟਰ ਲਗਾਉਣਾ ਤੁਰੰਤ ਲਾਜ਼ਮੀ ਕੀਤਾ ਜਾਵੇ। ਮੁੱਖ ਰਸਤਿਆਂ ‘ਤੇ ਰਾਤ ਦੇ ਸਮੇਂ ਚੰਗੀ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਨੂੰ ਅਕਾਲ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਪੀ.ਐਮ.ਓ. ਅਧਿਕਾਰੀ ਵਜੋਂ ਭੇਸ ਵਟਾਉਣ ਵਾਲਾ ਸਾਥੀ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਬਸਪਾ ’ਚ ਕੁਝ ਦਿਨ ਦੀ ਹਾਜ਼ਰੀ ਉਪਰੰਤ ਸਰਪੰਚ ਅਤੇ ਸਾਥੀਆਂ ਨੇ ਮੁੜ ਪੱਲਾ ਫੜਿਆ ‘ਆਪ ’ ਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।