ਦਰਬਾਰ ਸਾਂਈ ਜੁਮਲੇ ਸ਼ਾਹ ਦੇ ਮੇਲੇ ਦਾ ਬੈਨਰ ਜਾਰੀ
ਆਦਮਪੁਰ , 8 ਸਤੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਪਿੰਡ ਉਦੇਸੀਆਂ ਵਿਖੇ ਸਥਿਤ ਦਰਬਾਰ ਸਾਂਈ ਜੁਮਲੇ ਸ਼ਾਹ ਵਿਖੇ ਕਰਵਾਏ ਜਾ ਰਹੇ 22 ਤੋਂ 24 ਸਤੰਬਰ ਤੱਕ ਮੇਲੇ ਦਾ ਬੈਨਰ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਰੀਲੀਜ਼ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸਾਂਈ ਜੁਮਲੇ ਸ਼ਾਹ ਦਾ 60ਵਾਂ ਅਤੇ ਸੱਯਦ ਫਕੀਰ ਬੀਬੀ ਸ਼ਰੀਫਾਂ ਦਾ ਦੂਜਾ ਮੇਲੇ 22, 23, 24 ਸਤੰਬਰ ਨੂੰ ਬਡ਼੍ਹੇ ਉਤਸ਼ਾਹ ਨਾਲ ਹਜ਼ਰਤ ਬਾਬਾ ਸ਼ਾਹ ਕਮਾਲ ਦੇ ਅਸ਼ੀਰਵਾਦ ਸਦਕਾ ਹਜ਼ਰਤ ਬਾਬਾ ਸ਼ਾਹ ਕਮਾਲ, ਸਾਂਈ ਜੁਮਲੇ ਸ਼ਾਹ ਵੈੱਲਫੇਅਰ ਸੁਸਾਇਟੀ ਵਲੋਂ ਸੰਗਤਾਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਆਦਮਪੁਰ , 8 ਸਤੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਪਿੰਡ ਉਦੇਸੀਆਂ ਵਿਖੇ ਸਥਿਤ ਦਰਬਾਰ ਸਾਂਈ ਜੁਮਲੇ ਸ਼ਾਹ ਵਿਖੇ ਕਰਵਾਏ ਜਾ ਰਹੇ 22 ਤੋਂ 24 ਸਤੰਬਰ ਤੱਕ ਮੇਲੇ ਦਾ ਬੈਨਰ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਰੀਲੀਜ਼ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸਾਂਈ ਜੁਮਲੇ ਸ਼ਾਹ ਦਾ 60ਵਾਂ ਅਤੇ ਸੱਯਦ ਫਕੀਰ ਬੀਬੀ ਸ਼ਰੀਫਾਂ ਦਾ ਦੂਜਾ ਮੇਲੇ 22, 23, 24 ਸਤੰਬਰ ਨੂੰ ਬਡ਼੍ਹੇ ਉਤਸ਼ਾਹ ਨਾਲ ਹਜ਼ਰਤ ਬਾਬਾ ਸ਼ਾਹ ਕਮਾਲ ਦੇ ਅਸ਼ੀਰਵਾਦ ਸਦਕਾ ਹਜ਼ਰਤ ਬਾਬਾ ਸ਼ਾਹ ਕਮਾਲ, ਸਾਂਈ ਜੁਮਲੇ ਸ਼ਾਹ ਵੈੱਲਫੇਅਰ ਸੁਸਾਇਟੀ ਵਲੋਂ ਸੰਗਤਾਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 22 ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਜਾਣਗੇ ਤੇ ਉਪਰੰਤ ਕਵਾਲੀਆਂ ਹੋਣਗੀਆਂ, 23 ਨੂੰ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਦਿਨ ਰਾਤ ਕਵਾਲੀਆਂ ਹੋਣਗੀਆਂ। 24 ਨੂੰ ਗਾਇਕ ਸੁਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਉਣਗੇ। ਇਸ ਮੌਕੇ ਇਸ਼ਾ, ਗੁਰਨਾਮ ਸਿੰਘ, ਜਸਵੀਰ ਸਿੰਘ, ਸੋਨੂੰ, ਵਿੱਕਰ ਲੇਸਡ਼ੀਵਾਲ, ਅੰਤਪ੍ਰੀਤ ਮੱਦੀ, ਲਵਪ੍ਰੀਤ ਲਵੀ, ਨਿਸ਼ਚੇ ਮਹਿਤਾ, ਹਤਿੰਦਰ ਮਹਿਤਾ, ਸੁੱਖ, ਰੀਤ, ਰਾਜ ਰਾਣੀ, ਕੁਲਵਿੰਦਰ ਕੌਰ, ਮੰਗਾ ਅਤੇ ਹੋਰ ਸੰਗਤਾਂ ਹਾਜ਼ਰ ਸਨ।