05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਹਰ ਮਹੀਨੇ ਬਦਲਿਆ ਜਾ ਰਿਹਾ ਨੂਰਮਹਿਲ ’ਚ ਥਾਣਾ ਮੁਖੀ ਮੁਲਾਜ਼ਮਾਂ ਦੀ ਘਾਟ ਕਾਰਨ ਕਾਨੂੰਨ-ਵਿਵਸਥਾ ਪ੍ਰਭਾਵਿਤ

ਨੂਰਮਹਿਲ, 4 ਸਤੰਬਰ (ਤਜਿੰਦਰ ਕੁਮਾਰ)-ਥਾਣਾ ਨੂਰਮਹਿਲ ’ਚ ਐਸ. ਐਚ.

ਬਲਵੀਰ ਸਿੰਘ ਚੀਮਾ ਮਿੱਲ ਮਹਿਤਪੁਰ ਦੇ ਜਨਰਲ ਮੈਨੇਜਰ ਨੂੰ ਮੰਗ ਪੱਤਰ ਦਿੰਦੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਹੋਰ। ਤਸਵੀਰ:ਰੂਪਰਾ ਸਟੂਡੀਓ 05-09-2026
ਨੂਰਮਹਿਲ, 4 ਸਤੰਬਰ (ਤਜਿੰਦਰ ਕੁਮਾਰ)-ਥਾਣਾ ਨੂਰਮਹਿਲ ’ਚ ਐਸ.ਐਚ.ਓ. ਦੀ ਵਾਰ-ਵਾਰ ਹੋ ਰਹੀ ਬਦਲੀ ਨੂੰ ਲੈ ਕੇ ਇਲਾਕਾ ਨਿਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਨੂਰਮਹਿਲ ਥਾਣੇ ਨੂੰ ਕੋਈ ਅਜਿਹਾ ਟਿਕਾਊ ਐਸ.ਐਚ.ਓ. ਮਿਲੇਗਾ, ਜੋ ਕੁਝ ਸਮਾਂ ਇਲਾਕੇ ਵਿੱਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਕਾਨੂੰਨ-ਵਿਵਸਥਾ ਨੂੰ ਸਮਝ ਸਕੇ। ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਰੰਗਰੇਟਾ ਦਲ ਦੇ ਸੂਬਾ ਪ੍ਰਧਾਨ ਬਲਵੀਰ ਚੀਮਾ ਨੇ ਕਿਹਾ ਕਿ ਨੂਰਮਹਿਲ ਥਾਣਾ ਪਹਿਲਾਂ ਹੀ ਪੁਲਿਸ ਮੁਲਾਜ਼ਮਾਂ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ। ਦੂਜੇ ਪਾਸੇ ਥਾਣਾ ਮੁਖੀ ਦੀਆਂ ਲਗਾਤਾਰ ਹੋ ਰਹੀਆਂ ਬਦਲੀਆਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਵਾਂ ਅਧਿਕਾਰੀ ਇਲਾਕੇ ਦੀ ਭੂਗੋਲਿਕ ਸਥਿਤੀ ਅਤੇ ਅਪਰਾਧਿਕ ਮਾਮਲਿਆਂ ਨੂੰ ਸਮਝਣਾ ਸ਼ੁਰੂ ਕਰਦਾ ਹੈ, ਤਾਂ ਉਸ ਦੀ ਤੁਰੰਤ ਬਦਲੀ ਕਰ ਦਿੱਤੀ ਜਾਂਦੀ ਹੈ। ਹਰ ਵਾਰ ਨਵੇਂ ਅਧਿਕਾਰੀ ਨੂੰ ਸਥਿਤੀ ਸਮਝਣ ਵਿੱਚ ਸਮਾਂ ਲੱਗਦਾ ਹੈ, ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਸੁਰੱਖਿਆ ਅਤੇ ਸੁਣਵਾਈ ‘ਤੇ ਪੈਂਦਾ ਹੈ। ਉਨ੍ਹਾਂ ਐਸ.ਐਸ.ਪੀ. ਤੋਂ ਮੰਗ ਕੀਤੀ ਕਿ ਨੂਰਮਹਿਲ ਥਾਣੇ ਦੀ ਇਸ ਗੰਭੀਰ ਸਥਿਤੀ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਇੱਕ ਬਿਹਤਰ ਅਤੇ ਸਥਿਰ ਪੁਲਿਸ ਪ੍ਰਬੰਧ ਦੀ ਮੰਗ ਕਰ ਰਹੇ ਹਨ, ਇਸ ਲਈ ਇੱਥੇ ਪੁਲਿਸ ਨਫ਼ਰੀ ਪੂਰੀ ਕੀਤੀ ਜਾਵੇ ਅਤੇ ਇੱਕ ਟਿਕਾਊ ਐਸ.ਐਚ.ਓ. ਤਾਇਨਾਤ ਕੀਤਾ ਜਾਵੇ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਢੰਡੋਵਾਲ ਦਾ ਬੀ.ਏ. ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ’ ਚ ਡੁੱਬਿਆ ਵਾਰਡ ਨੰਬਰ 2

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।