04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਦਮਖਮ

ਜਲੰਧਰ, 3 ਸਤੰਬਰ (ਡਾ. ਜਤਿੰਦਰ ਸਾਬੀ )-ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵਲੋਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਵੱਖ-ਵੱਖ ਖੇਡ ਮੁਕਾਬਲੇ ਜ਼ਿਲ੍ਹਾ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾ ਰਹੇ ਹਨ।

ਮੁੱਖ ਮਹਿਮਾਨ ਪਰਮਿੰਦਰ ਸਿੰਘ ਜੇਤੂ ਜੂਡੋ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਦੇ ਹੋਏ ਨਾਲ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ, ਵਿਸ਼ੇਸ਼ ਮਹਿਮਾਨ ਸੰਨੀ ਪ੍ਰਭਾਕਰ, ਹਰਵਿੰਦਰ ਪਾਲ ਅਤੇ ਹੋਰ ਪਤਵੰਤੇ। ਤਸਵੀਰ-ਮੁਨੀਸ਼ 04-09-2026
ਜਲੰਧਰ, 3 ਸਤੰਬਰ (ਡਾ. ਜਤਿੰਦਰ ਸਾਬੀ )-ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵਲੋਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਵੱਖ-ਵੱਖ ਖੇਡ ਮੁਕਾਬਲੇ ਜ਼ਿਲ੍ਹਾ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਪ੍ਰਿੰਸੀਪਲ ਯੋਗੇਸ਼ ਕੁਮਾਰ ਦੀ ਦੇਖ-ਰੇਖ ਹੇਠ ਜੂਡੋ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜੂਡੋ ਮੁਕਾਬਲਿਆਂ ਦੇ ਦੂਜੇ ਦਿਨ ਸੇਵਾ ਮੁਕਤ ਮੁੱਖ ਅਧਿਆਪਕ ਪਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੰਨੀ ਪ੍ਰਭਾਕਰ ਅਤੇ ਹਰਵਿੰਦਰ ਪਾਲ ਹਾਜ਼ਰ ਰਹੇ। ਮੁੱਖ ਮਹਿਮਾਨ ਦਾ ਟੂਰਨਾਮੈਂਟ ਦੇ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ, ਲੈਕਚਰਾਰ ਸਰੀਰਕ ਸਿੱਖਿਆ ਵਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਮੁਕਾਬਲਿਆਂ ਦੇ ਸੁਚੱਜੇ ਪ੍ਰਬੰਧਾਂ ਵਿੱਚ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ, ਲੈਕਚਰਾਰ ਸਰੀਰਕ ਸਿੱਖਿਆ, ਅੰਤਰਰਾਸ਼ਟਰੀ ਜੂਡੋ ਰੈਫਰੀ ਅਤੇ ਸਹਾਇਕ ਸਕੱਤਰ, ਜਿਲਾ ਸਕੂਲ ਟੂਰਨਾਮੈਂਟ ਕਮੇਟੀ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਮੁਕਾਬਲਿਆਂ ਵਿੱਚ ਰੈਫਰੀ ਦੀ ਭੂਮਿਕਾ ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਸੁਲਿੰਦਰ ਸਿੰਘ, ਸੰਦੀਪ, ਆਸ਼ਾ ਰਾਣੀ, ਪਵਨ, ਨੀਸ਼ਾ ਬਾਲਾ ਅਤੇ ਪ੍ਰੀਆ ਵੱਲੋਂ ਨਿਭਾਈ ਜਾ ਰਹੀ ਹੈ। ਇਸ ਮੌਕੇ ਸਤਵਿੰਦਰ ਕੌਰ, ਪ੍ਰਭਜੋਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਸਤਾਰ ਮੁਹੰਮਦ ਅਤੇ ਹੋਰ ਖੇਡ ਪ੍ਰੇਮੀ ਵੀ ਮੌਜੂਦ ਸਨ। ਮੁੱਖ ਮਹਿਮਾਨ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਹੋਏ ਲੜਕਿ ਆਂ ਦੇ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਅੰਡਰ-14 ਲੜਕੇ, -25 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਅਭੈ ਆਰਿਆ, ਸ.ਕੰ.ਸ.ਸ.ਸ. ਲਾਡੋਵਾਲੀ ਰੋਡ ਨੇ ਹਾਸਲ ਕੀਤਾ। ਦੂਜਾ ਸਥਾਨ ਰਾਜ ਕੁਮਾਰ, ਸ.ਕੰ.ਸ.ਸ.ਸ. ਲਾਡੋਵਾਲੀ ਰੋਡ ਨੇ ਪ੍ਰਾਪਤ ਕੀਤਾ। ਤੀਜੇ ਸਥਾਨ ’ਤੇ ਸ਼ਿਵਮ, ਸ.ਮਿ.ਸ. ਖੁਰਲਾ ਕਿੰਗਰਾ ਅਤੇ ਸ਼ਿਵਾ, ਸ.ਕੰ.ਸ.ਸ.ਸ. ਲਾਡੋਵਾਲੀ ਰੋਡ ਰਹੇ।-30 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਸੂਰਜ, ਸ.ਕੰ.ਸ.ਸ.ਸ. ਲਾਡੋਵਾਲੀ ਰੋਡ, ਦੂਜਾ ਸਥਾਨ ਸਾਹਿਲ, ਸ.ਕੰ.ਸ.ਸ.ਸ. ਲਾਡੋਵਾਲੀ ਰੋਡ ਅਤੇ ਤੀਜਾ ਸਥਾਨ ਮੋਹਿਤ, ਸ.ਮਿ.ਸ. ਖੁਰਲਾ ਕਿੰਗਰਾ ਅਤੇ ਵੀਰੂ, ਸ.ਕੰ.ਸ.ਸ.ਸ. ਲਾਡੋਵਾਲੀ ਰੋਡ ਨੇ ਹਾਸਲ ਕੀਤਾ।-40 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਆਯੂਸ਼ ਸ਼ਰਮਾ, ਸ.ਹ.ਸ. ਪੂਰਨਪੁਰ, ਦੂਜਾ ਸਥਾਨ ਆਯੂਸ਼ ਕੁਮਾਰ, ਸ.ਮਿ.ਸ. ਖੁਰਲਾ ਕਿੰਗਰਾ ਅਤੇ ਤੀਜਾ ਸਥਾਨ ਸਤਿਅਮ ਅਤੇ ਰਾਜੂ, ਸ.ਕੰ.ਸ.ਸ.ਸ. ਲਾਡੋਵਾਲੀ ਰੋਡ ਨੇ ਹਾਸਲ ਕੀਤਾ। 50 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਸੰਧਿਆ ਪ੍ਰਭਾਕਰ, ਕ੍ਰੈਬਰਿਜ ਸਕੂਲ, ਦੂਜਾ ਸਥਾਨ ਜੋਬਨਪ੍ਰੀਤ ਸਿੰਘ, ਸ.ਸ.ਸ.ਸ. ਤੱਲ੍ਹਣ ਅਤੇ ਤੀਜਾ ਸਥਾਨ ਅਨਮੋਲ, ਸ.ਹ.ਸ. ਬੂਟਾ ਮੰਡੀ ਨੇ ਹਾਸਲ ਕੀਤਾ ।
ਪਿਛਲੀ ਖ਼ਬਰ ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ ’ਚ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸਮਾਗਮ ਅਗਲੀ ਖ਼ਬਰ ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਦੇ ਕਾਰੋਬਾਰ ਦਾ ਹੋ ਰਿਹੈ ਨੁਕਸਾਨ- ਸ਼ੈਰੀ ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।