03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਸ਼ਪਾਲ ਸਿੰਘ ਭੁੱਟਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਦੁਸਾਂਝ ਕਲਾਂ, 2 ਸਤੰਬਰ (ਰਾਮ ਪ੍ਰਕਾਸ਼ ਟੋਨੀ)- ਪਿੰਡ ਦੁਸਾਂਝ ਕਲਾਂ ਦੇ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਭੁੱਟਾ ਦੇ ਪਿਤਾ ਸਵ. ਰਸ਼ਪਾਲ ਸਿੰਘ ਭੁੱਟਾ ਦੀ ਅੰਤਿਮ ਅਰਦਾਸ ਮੌਕੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।

ਅਜੀਤ ਡੈਸਕ 03-09-2026
ਦੁਸਾਂਝ ਕਲਾਂ, 2 ਸਤੰਬਰ (ਰਾਮ ਪ੍ਰਕਾਸ਼ ਟੋਨੀ)- ਪਿੰਡ ਦੁਸਾਂਝ ਕਲਾਂ ਦੇ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਭੁੱਟਾ ਦੇ ਪਿਤਾ ਸਵ. ਰਸ਼ਪਾਲ ਸਿੰਘ ਭੁੱਟਾ ਦੀ ਅੰਤਿਮ ਅਰਦਾਸ ਮੌਕੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਹਾਜ਼ਰੀਨ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹਲਕਾ ਫਿਲੌਰ ਦੇ ਵਿਧਾਇਕ ਚੌਧਰੀ ਬਿਕਰਮਜੀਤ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ, ਹਰਜਿੰਦਰ ਸਿੰਘ ਲੱਲੀਆਂ, ਰਜਿੰਦਰ ਸਿੰਘ ਸੰਧੂ, ਗਿਆਨੀ ਸਿੰਘ ਦੁਸਾਂਝ, ਪ੍ਰਿੰਸੀਪਲ ਸ਼ੰਕਰ ਸਿੰਘ , ਸੋਹਣ ਸਿੰਘ ਭਿੰਡਰ ਅਤੇ ਡਾ. ਨੋਬਲ ਸਿੰਘ ਆਦਿ ਨੇ ਸਵ. ਰਸ਼ਪਾਲ ਸਿੰਘ ਭੁੱਟਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ ਭੁੱਟਾ, ਜਸਵੰਤ ਭੁੱਟਾ, ਹਰਮੇਸ਼ ਲਾਲ ਵਿਰਦੀ, ਰਾਣਾ ਇਕਬਾਲ , ਗੁਰਮੇਲ ਸਿੰਘ ਗੇਲੀ, ਪ੍ਰਿੰਸ ਦੁਸਾਂਝ, ਮਨੋਹਰ ਲਾਲ, ਸਾਬਕਾ ਪੰਚ ਜਸਵੀਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਕਰਤਾਰਪੁਰ ’ਚ ਜਨਮ ਅਸ਼ਟਮੀ ਦੇ ਪਾਵਨ ਉਤਸਵ ਸੰਬੰਧੀ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਕਾਮਰੇਡ ਅਜਮੇਰ ਸਿੰਘ ਸਮਰਾ ਨਹੀਂ ਰਹੇ, ਸਮਰਾਏ ’ਚ ਸੰਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।