27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਗਾਰਡਨ ਕਾਲੋਨੀ ਵਾਸੀਆਂ ਨੇ ਕੂੜਾ ਸੁੱਟਣ ਵਾਲਿਆਂ ’ ਤੇ ਨਜ਼ਰ ਰੱਖਣ ਲਈ ਲਗਾਇਆ ਸੀਸੀਟੀਵੀ ਕੈਮਰਾ ਤੇ ਸੂਚਨਾ ਬੋਰਡ

ਨਕੋਦਰ, 26 ਅਗਸਤ (ਤਿਲਕ ਰਾਜ ਸ਼ਰਮਾ) ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਕੌਂਸਲ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਇਸੇ ਸੋਚ ਨੂੰ ਅਮਲੀ ਰੂਪ ਦਿੰਦਿਆਂ ਗਾਰਡਨ ਕਲੋਨੀ ਦੇ ਨਿਵਾਸੀਆਂ ਵਲੋਂ ਸਥਾਨਕ ਦੁਸ਼ਹਿਰਾ ਗਰਾਊਂਡ ਮੰਦਰ ਦੇ ਨੇੜੇ ਕੂੜਾ ਸੁੱਟਣ ਵਾਲਿਆਂ ਨੂੰ ਰੋਕਣ ਲਈ ਸੂਚਨਾ ਬੋਰਡ ਲਗਾਉਣ ਦੇ ਨਾਲ-ਨਾਲ ਸੀਸੀਟੀਵੀ ਕੈਮਰਾ ਲਗਾਇਆ ਗਿਆ ।

ਅਜੀਤ ਡੈਸਕ 27-08-2026
ਨਕੋਦਰ, 26 ਅਗਸਤ (ਤਿਲਕ ਰਾਜ ਸ਼ਰਮਾ) ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਕੌਂਸਲ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਇਸੇ ਸੋਚ ਨੂੰ ਅਮਲੀ ਰੂਪ ਦਿੰਦਿਆਂ ਗਾਰਡਨ ਕਲੋਨੀ ਦੇ ਨਿਵਾਸੀਆਂ ਵਲੋਂ ਸਥਾਨਕ ਦੁਸ਼ਹਿਰਾ ਗਰਾਊਂਡ ਮੰਦਰ ਦੇ ਨੇੜੇ ਕੂੜਾ ਸੁੱਟਣ ਵਾਲਿਆਂ ਨੂੰ ਰੋਕਣ ਲਈ ਸੂਚਨਾ ਬੋਰਡ ਲਗਾਉਣ ਦੇ ਨਾਲ-ਨਾਲ ਸੀਸੀਟੀਵੀ ਕੈਮਰਾ ਲਗਾਇਆ ਗਿਆ । ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ ਅਤੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ ਨੇ ਕਿਹਾ ਕਿ ਗਾਰਡਨ ਕਲੋਨੀ ਵਾਸੀਆਂ ਵਲੋਂ ਸ਼ਹਿਰ ’ਚ ਸਫਾਈ ਲਈ ਸਹਿਯੋਗ ਵਾਸਤੇ ਇਹ ਪਹਿਲ ਕਦਮੀ ਨਾ ਸਿਰਫ ਸ਼ਲਾਘਾ ਯੋਗ ਹੈ ਸਗੋਂ ਹੋਰਨਾਂ ਸ਼ਹਿਰ ਵਾਸੀਆਂ ਲਈ ਵੀ ਮਾਰਗ ਦਰਸ਼ਕ ਅਤੇ ਪ੍ਰੇਰਨਾਦਾਇਕ ਉਦਾਹਰਣ ਹੈ। ਉਹਨਾਂ ਕਿਹਾ ਕਿ ਇਹ ਸੂਚਨਾ ਬੋਰਡ ਤੇ ਨਗਰ ਕੌਂਸਲ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਇੱਥੇ ਕੂੜਾ ਨਾ ਸਿੱਟੇ, ਕੂੜਾ ਕੋਈ ਸੁੱਟਦਾ ਸੀਸੀਟੀਵੀ ਕੈਮਰੇ ਰਾਹੀਂ ਨਜ਼ਰ ਆਇਆ ਤੇ ਜਦੋਂ ਉਹਦੀ ਪਹਿਚਾਣ ਹੋਈ ਤਾਂ ਉਸਦੇ ਉਪਰ ਕਾਨੂੰਨੀ ਕਾਰਵਾਈ ਅਤੇ 5000 ਰੁਪਏ ਜੁਰਮਾਨਾ ਵੀ ਵਸੂਲਿਆ ਜਾਏਗਾ । ਸੂਚਨਾ ਬੋਰਡ ਲਾਉਣ ਮੌਕੇ ਗਾਰਡਨ ਕਲੋਨੀ ਵਾਸੀਆਂ ਨੇ ਦੁਕਾਨਾਂ ’ਤੇ ਅਤੇ ਰੇੜੀਆਂ ਵਾਲਿਆਂ ਕੋਲ ਜਾ ਕੇ ਅਪੀਲ ਕੀਤੀ ਉਹ ਵੀ ਆਪਣਾ ਇਸ ਕੰਮ ਲਈ ਸਹਿਯੋਗ ਦੇਣ । ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ, ਸਾਬਕਾ ਸੀਨੀਅਰ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਵਿਪਨ ਕੁਮਾਰ ਸ਼ਰਮਾ, ਰਾਜੇਸ਼ ਟੱਕਰ ਭੁਪਿੰਦਰ ਸਿੰਘ, ਮਨਰਾਜ ਸਿੰਘ ਰੰਧਾਵਾ, ਅਜੇ ਟੰਡਨ, ਤਿਲਕਰਾਜ ਸ਼ਰਮਾ, ਐਡਵੋਕੇਟ ਰਾਜੀਵਪੁਰੀ,ਲੇਖਰਾਜ ਸ਼ਰਮਾ,ਬਲਵੀਰ ਕੁਮਾਰ ਪੱਬੀ,ਸਮੇਤ ਹੋਰ ਵੀ ਗਾਰਡਨ ਕਲੋਨੀ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਨਿਪਾਲ ’ਚ ਹੜ੍ਹਾਂ ਨਾਲ ਭਾਰੀ ਤਬਾਹੀ, 160 ਮੌਤਾਂ ਅਗਲੀ ਖ਼ਬਰ ਲਾਵਾਰਸ ਜਾਨਵਰਾਂ ਦਾ ਵਾਰਸ ‘ ਸਾਹਿਲ ਚਾਵਲਾ ’ ਜਿੰਮ ਚਲਾਉਣ ਦੇ ਨਾਲ-ਨਾਲ ਲੰਬੇ ਸਮੇਂ ਤੋਂ ਕਰ ਰਹੇ ਹਨ ਲਵਾਰਿਸ ਜਾਨਵਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।