24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸ਼ਹਿਰ ਦੀ ਕੂੜਾ ਸਮੱਸਿਆ - ਕੂੜਾ ਪ੍ਰਬੰਧਨ ਦਾ ਕੰਮ ਕੰਪਨੀਆਂ ਨੂੰ ਦੇਣ ਦੇ ਮਾਮਲੇ ਵਿਚ ਨਿਗਮ ਨੇ ਨਹੀਂ ਲਿਆ ਅਜੇ ਕੋਈ ਸਬਕ

ਜਲੰਧਰ, 23 ਅਗਸਤ-ਨਗਰ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਕਰਨ ਕਰਕੇ ਸ਼ਹਿਰ ਦੀ ਕੂੜਾ ਤੇ ਸਫ਼ਾਈ ਵਿਵਸਥਾ ਵਿਗੜ ਗਈ ਹੈ। ਨਿਗਮ ਯੂਨੀਅਨਾਂ ਵਲੋਂ ਲੰਬੇ ਸਮੇਂ ਬਾਅਦ ਅਣਮਿਥੇ ਸਮੇਂ ਦੀ ਹੜਤਾਲ ਕੀਤੀ ਗਈ ਹੈ।

ਅਜੀਤ ਡੈਸਕ 24-08-2026
ਜਲੰਧਰ, 23 ਅਗਸਤ-ਨਗਰ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਕਰਨ ਕਰਕੇ ਸ਼ਹਿਰ ਦੀ ਕੂੜਾ ਤੇ ਸਫ਼ਾਈ ਵਿਵਸਥਾ ਵਿਗੜ ਗਈ ਹੈ। ਨਿਗਮ ਯੂਨੀਅਨਾਂ ਵਲੋਂ ਲੰਬੇ ਸਮੇਂ ਬਾਅਦ ਅਣਮਿਥੇ ਸਮੇਂ ਦੀ ਹੜਤਾਲ ਕੀਤੀ ਗਈ ਹੈ। ਨਗਰ ਨਿਗਮ ਵਲੋਂ ਸ਼ਹਿਰ ਵਿਚ ਕੂੜਾ ਪ੍ਰਬੰਧਨ ਦਾ ਕੰਮ 607 ਕਰੋੜ ਵਿਚ 8 ਸਾਲਾਂ ਲਈ ਨਿੱਜੀ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿਚ ਸਾਰੀਆਂ ਯੂਨੀਅਨਾਂ ਨੇ ਹੜਤਾਲ ਕਰ ਦਿੱਤੀ ਹੈ। ਚਾਹੇ ਨਿਗਮ ਵਲੋਂ ਹੁਣ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ ਪਰ ਹੁਣ ਇਸ ਬਾਰੇ ਇਹ ਸਵਾਲ ਉੱਠ ਰਿਹਾ ਹੈ ਕਿ ਨਗਰ ਨਿਗਮ ਜਿਸ ਦਾ ਖ਼ੁਦ ਦਾ ਸਾਲਾਨਾ ਬਜਟ 500 ਤੋਂ ਲੈ ਕੇ ਕਰੀਬ 550 ਕਰੋੜ ਦਾ ਹੈ ਤੇ ਕਿ ਕੰਪਨੀ ਨਾਲ ਛੋਟੀ ਜਿਹੀ ਨਿਗਮ ਦਾ ਸਮਝੌਤਾ ਕਰਨਾ ਠੀਕ ਹੈ। ਇਸ ਬਾਰੇ ਮਾਹਿਰਾਂ ਦਾ ਕਹਿਣਾ ਸੀ ਕਿ ਕਰੋੜਾਂ ਰੁਪਏ ਦੇ ਸਮਝੌਤੇ ਕੰਪਨੀ ਤੇ ਸਰਕਾਰ ਵਿਚਕਾਰ ਹੋਣੇ ਚਾਹੀਦੇ ਹਨ ਨਾ ਕਿ ਨਿਗਮ ਵਿਚਕਾਰ ਸਮਝੌਤਾ ਹੋਣਾ ਚਾਹੀਦਾ ਹੈ। ਉਂਜ ਇਸ ਤੋਂ ਪਹਿਲਾਂ ਵੀ ਸਾਲ 2013 ਵਿਚ ਨਿੱਜੀ ਕੰਪਨੀ ਨੂੰ ਕੂੜਾ ਪ੍ਰਬੰਧਨ ਦਾ ਕੰਮ ਦਿੱਤਾ ਗਿਆ ਸੀ ਪਰ ਉਸ ਕੰਪਨੀ ਨੇ ਨਿਗਮ ਪ੍ਰਸ਼ਾਸਨ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਾਜੈਕਟ ਦਾ ਕੰਮ ਬੰਦ ਕਰ ਦਿੱਤਾ ਸੀ ਤਾਂ ਉਸ ਨੇ ਨਿਗਮ ਦੇ ਉੱਪਰ ਕਰੋੜਾਂ ਰੁਪਏ ਦਾ ਦਾਅਵਾ ਕਰ ਦਿੱਤਾ ਸੀ।ਉਸ ਮਾਮਲੇ ਵਿਚ ਹੀ ਨਿਗਮ ਦੇ ਬੈਂਕ ਖਾਤੇ ਸੀਲ ਹੋਏ ਹਨ। ਉਂਜ ਨਿਗਮ ਯੂਨੀਅਨਾਂ ਅਤੇ ਨਿਗਮ ਪ੍ਰਸ਼ਾਸਨ ਵਿਚ ਇਸ ਮਾਮਲੇ ਨੂੰ ਲੈ ਕੇ ਜਿਸ ਤਰਾਂ ਨਾਲ ਰੇੜਕਾ ਚੱਲ ਰਿਹਾ ਹੈ। ਉਹ ਲੰਬਾ ਖਿੱਚ ਸਕਦਾ ਹੈ। ਨਿਗਮ ਪ੍ਰਸ਼ਾਸਨ ਨੇ ਸਰਕਾਰ ਦੀ ਹਦਾਇਤ ਤੋਂ ਬਾਅਦ ਇਹ ਕੰਮ ਨਿੱਜੀ ਕੰਪਨੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਨਿਗਮ ਸੂਤਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮਜਬੂਰੀ ਹੈ। ਇਸ ਮਾਮਲੇ ਵਿਚ ਕਈ ਲੋਕਾਂ ਦਾ ਕਹਿਣਾ ਸੀ ਕਿ ਕਿ ਨਿੱਜੀ ਕਰਨ ਕਰਕੇ ਸ਼ਹਿਰ ਦੀ ਕੂੜਾ ਸਮੱਸਿਆ ਹੱਲ ਸਕਦੀ ਹੈ। ਇਸ ਬਾਰੇ ਕਈ ਤਰਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ। ਨਿਗਮ ਯੂਨੀਅਨਾਂ ਨੇ ਤਾਂ ਦੋਸ਼ ਲਗਾਇਆ ਹੈ ਕਿ ਕਰਮਚਾਰੀਆਂ ਦੇ ਹਿਤਾਂ ਦੇ ਖ਼ਿਲਾਫ਼ ਕੰਪਨੀ ਨੂੰ ਕੰਮ ਦਿੱਤਾ ਜਾ ਰਿਹਾ ਹੈ। ਉਂਜ ਇਹ ਸੰਭਾਵਨਾ ਤੈਅ ਦੱਸੀ ਜਾ ਰਹੀ ਹੈ ਕਿ ਜੇਕਰ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਗੱਲ ਹੁੰਦੀ ਹੈ ਤਾਂ ਨਿੱਜੀ ਕੰਪਨੀ ਨੂੰ ਪਹਿਲਾਂ ਕੰਮ ਅਲਾਟ ਕਰਨ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ। ਇਸ ਦਾ ਫ਼ੈਸਲਾ 25 ਅਗਸਤ ਨੂੰ ਨਿਗਮ ਹਾਊਸ ਦੀ ਹੋਣ ਵਾਲੀ ਮੀਟਿੰਗ ਵਿਚ ਹੋਵੇਗਾ ਜਦੋਂ ਇਕ ਇਸ ਪ੍ਰਾਜੈਕਟ ਨੂੰ ਪਾਸ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਸੜਕਾਂ , ਗਲੀਆਂ , ਮੁਹੱਲਿਆਂ ਵਿਚ ਕੂੜੇ ਦੇ ਲੱਗੇ ਢੇਰ - ਕਈ ਸੜਕਾਂ ਵੀ ਬੰਦ 2000 ਮੀਟਰਿਕ ਟਨ ਤੋਂ ਜ਼ਿਆਦਾ ਕੂੜਾ ਹੋਇਆ ਹ... ਅਗਲੀ ਖ਼ਬਰ ਰਤਨ ਨਗਰ ਵਿਚ ਪਾਣੀ ਦੀ ਮੋਟਰ ਖ਼ਰਾਬ , ਲੋਕਾਂ ਨੂੰ ਪਾਣੀ ਦੀ ਸਪਲਾਈ ਵਿਚ ਆ ਰਹੀ ਦਿੱਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।