19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਏਡਜ਼ ਜਾਗਰੂਕਤਾ ਲਈ ਨੁੱਕੜ ਨਾਟਕ ਕਰਵਾਇਆ

ਕਰਤਾਰਪੁਰ, 18 ਅਗਸਤ (ਭਜਨ ਸਿੰਘ)- ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ ਵਿਖੇ ਐਚ. ਆਈ.

ਅਜੀਤ ਡੈਸਕ 19-08-2026
ਕਰਤਾਰਪੁਰ, 18 ਅਗਸਤ (ਭਜਨ ਸਿੰਘ)- ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ ਵਿਖੇ ਐਚ.ਆਈ.ਵੀ./ਏਡਜ਼ ਦੇ ਮਾੜੇ ਪ੍ਰਭਾਵਾਂ, ਬਚਾਅ ਅਤੇ ਸਹੀ ਜਾਣਕਾਰੀ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਨੁੱਕੜ ਨਾਟਕ ਸਿਵਲ ਸਰਜਨ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ । ਇਹ ਜਾਗਰੂਕਤਾ ਪ੍ਰੋਗਰਾਮ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ੍ਹ ਅਤੇ ਦਿਸ਼ਾ ਕਲੱਸਟਰ, ਜਲੰਧਰ ਦੇ ਅਧੀਨ ਚੱਲ ਰਹੇ ਸੀ. ਟੀ. ਸੀ. ਪ੍ਰੋਗਰਾਮ ਤਹਿਤ ਕਰਵਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਤੋਂ ਆਈ ਵਿਸ਼ੇਸ਼ ਟੀਮ ਵਲੋਂ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ । ਨਾਟਕ ਰਾਹੀਂ ਐਚ.ਆਈ.ਵੀ./ਏਡਜ਼ ਦੇ ਕਾਰਨਾਂ, ਬਚਾਅ ਦੇ ਤਰੀਕਿਆਂ, ਸਮੇਂ ਸਿਰ ਜਾਂਚ ਦੀ ਮਹੱਤਤਾ ਅਤੇ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਸਬੰਧੀ ਮਹੱਤਵਪੂਰਨ ਸੰਦੇਸ਼ ਦਿੱਤਾ ਗਿਆ। ਆਈ ਸੀ ਟੀ ਸੀ ਰਾਹੀਂ ਲੋਕਾਂ ਨੂੰ ਐਚ.ਆਈ.ਵੀ. ਸਬੰਧੀ ਸਹੀ ਜਾਣਕਾਰੀ, ਕਾਊਂਸਲਿੰਗ, ਗੋਪਨੀਯਤਾ ਨਾਲ ਟੈਸਟਿੰਗ ਅਤੇ ਲੋੜੀਂਦੀਆਂ ਸਿਹਤ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਐਚ.ਆਈ.ਵੀ. ਦੀ ਰੋਕਥਾਮ, ਸਮੇਂ ਸਿਰ ਟੈਸਟਿੰਗ ਲਈ ਪ੍ਰੇਰਿਤ ਕਰਨਾ ਅਤੇ ਐਚ.ਆਈ.ਵੀ. ਨਾਲ ਜੀ ਰਹੇ ਵਿਅਕਤੀਆਂ ਪ੍ਰਤੀ ਭੇਦਭਾਵ ਨੂੰ ਖਤਮ ਕਰਨਾ ਹੈ । ਇਸ ਜਾਗਰੂਕਤਾ ਪ੍ਰੋਗਰਾਮ ਦੇ ਆਯੋਜਨ ਅਤੇ ਪ੍ਰਬੰਧਾਂ ਵਿੱਚ ਬਲਾਕ ਐਕਸਟੈਂਸ਼ਨ ਐਜੂਕੇਟਰ, ਕਰਤਾਰਪੁਰ ਹਿਮਾਲਿਆ ਪ੍ਰਕਾਸ਼ ਨੇ ਵੀ ਅਹਿਮ ਭੂਮਿਕਾ ਨਿਭਾਈ । ਇਸ ਮੌਕੇ ਆਈ ਸੀ. ਟੀ. ਸੀ. ਸਟਾਫ਼ ਤੋਂ ਹਰਮੀਤ ਕੌਰ ਅਤੇ ਸਰਵਣਪਾਲ ਸਿੰਘ, ਅਤੇ ਐਸ. ਐਸ. ਕੇ. ਟੀਮ ਜਲੰਧਰ ਤੋਂ ਨੀਤੂ ਸ਼ਰਮਾ ਅਤੇ ਕਮਲਪ੍ਰੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਅਤੇ ਸਮੂਹ ਸਟਾਫ਼ ਵਲੋਂ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਗਿਆ ।
ਪਿਛਲੀ ਖ਼ਬਰ ਮਾਂ ਚਿੰਤਪੁਰਨੀ ਲੰਗਰ ਸੇਵਾ ਕਮੇਟੀ ਵਲੋਂ ਸਾਲਾਨਾ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ ਅਗਲੀ ਖ਼ਬਰ ਨੂਰਮਹਿਲ ਦੇ ਓਪਨ ਜਿੰਮ ’ਚ ਭ੍ਰਿਸ਼ਟਾਚਾਰ ਦੇ ਦੋਸ਼: 25 ਸਾਲ ਪੁਰਾਣੇ ਯੰਤਰ ਮਜ਼ਬੂਤ , ਨਵੇਂ 25 ਘੰਟਿਆਂ ’ ਚ ਹਿੱਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।