19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸ਼ਾਹਕੋਟ ਦੇ ਮਾਡਲ ਟਾਊਨ ’ ਚ ਤੀਆਂ ਪੰਜਾਬੀ ਸੱਭਿਆਚਾਰ ਦੇ ਰੰਗਾਂ ’ ਚ ਰੰਗ ਕੇ ਮਨਾਈਆਂ

ਸ਼ਾਹਕੋਟ, 18 ਅਗਸਤ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਮਾਡਲ ਟਾਊਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਔਰਤਾਂ ਤੇ ਲੜਕੀਆਂ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਪਹੁੰਚੀਆਂ।

ਅਜੀਤ ਡੈਸਕ 19-08-2026
ਸ਼ਾਹਕੋਟ, 18 ਅਗਸਤ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਮਾਡਲ ਟਾਊਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਔਰਤਾਂ ਤੇ ਲੜਕੀਆਂ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਪਹੁੰਚੀਆਂ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਦੀ ਝਲਕ ਸਾਫ਼ ਦੇਖਣ ਨੂੰ ਮਿਲੀ। ਔਰਤਾਂ ਨੇ ਗਿੱਧਾ ਪਾ ਕੇ ਤੇ ਲੋਕ ਗੀਤਾਂ ’ਤੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਤੀਆਂ ਦੇ ਤਿਉਹਾਰ ਨਾਲ ਜੁੜੀਆਂ ਰਵਾਇਤੀ ਬੋਲੀਆਂ ਤੇ ਟੱਪੇ ਵੀ ਗਾਏ ਗਏ, ਜਿਸ ਨਾਲ ਮਾਹੌਲ ਹੋਰ ਵੀ ਰੰਗੀਨ ਹੋ ਗਿਆ। ਇਸ ਮੌਕੇ ਮੈਡਮ ਨੀਲਮ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਰਵਾਇਤਾਂ ਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ ਤੇ ਸਮਾਜ ਵਿਚ ਖੁਸ਼ਹਾਲੀ ਤੇ ਏਕਤਾ ਦਾ ਸੁਨੇਹਾ ਦਿੰਦੇ ਹਨ। ਇਸ ਮੌਕੇ ਸੱਤਿਆ, ਨੀਲਮ ਚੋਪੜਾ, ਅਮਰਜੀਤ ਕੌਰ ਸਚਦੇਵਾ, ਕਿਰਨ, ਡਿੰਪਲ ਬੱਠਲਾ, ਮੈਡਮ ਤ੍ਰਿਪਤਾ, ਪੂਨਮ ਅਰੋੜਾ, ਵੰਦਨਾ ਬੱਠਲਾ, ਪੂਨਮ ਡਾਬਰਾ, ਰਾਣੀ ਸਲੈਚਾਂ, ਜਸਪ੍ਰੀਤ, ਮੈਡਮ ਸ਼ੈਲੀ, ਸਾਰਿਕਾ, ਨਿਹਾਲ ਕੌਰ, ਮੈਡਮ ਮੋਨਿਕਾ, ਹਰਪ੍ਰੀਤ, ਤਮੰਨਾ, ਮੀਨੂੰ, ਤਾਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਵਲੋਂ ਅੱਜ ਤੋਂ ਮੁਕੰਮਲ ਹੜਤਾਲ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਨੂੰ ਸੌਂਪਿਆ ਮੰ... ਅਗਲੀ ਖ਼ਬਰ ਅਵਤਾਰ ਪਾਸ਼ ਦੇ 76 ਵੇਂ ਜਨਮ ਦਿਨ ਮੌਕੇ ਸਮਾਗਮ ਲਈ ਤਲਵੰਡੀ ਸਲੇਮ ’ ਚ ਇਕੱਤਰਤਾ ਲੋਕ ਜਥੇਬੰਦੀਆਂ ਵਲੋਂ ਹੱਥ ਪਰਚਾ ਅਤੇ ਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।