18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦਾਣਾ ਮੰਡੀ ਅੱਪਰਾ ਵਿਖੇ ਨਵੀਨੀਕਰਨ ਦੇ ਕੰਮ ਦਾ ਉਦਘਟਾਨ ਕਰਨ ਤੋਂ ਪਹਿਲਾਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ। ਦਾਣਾ ਮੰਡੀ ਅੱਪਰਾ ਦੇ ਨਵੀਨੀਕਰਨ ਦੇ ਕੰਮ ਦਾ ਕੀਤਾ ਹਰਜੋਤ ਲੋਹਟੀਆ ਨੇ ਉਦਘਾਟਨ

ਅੱਪਰਾ, 17 ਅਗਸਤ (ਦਲਵਿੰਦਰ ਸਿੰਘ ਅੱਪਰਾ)- ਹਲਕਾ ਇੰਚਾਰਜ ਹਰਜੋਤ ਕੋਰ ਲੋਹਟੀਆ ਵਲੋਂ ਦਾਣਾ ਮੰਡੀ ਅੱਪਰਾ ਦੇ ਨਵੀਨੀਕਰਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਦਾਣਾ ਮੰਡੀ ਅੱਪਰਾ ਵਿਖੇ ਚਾਰ ਦੀਵਾਰੀ, 3 ਐਂਟਰੀ ਗੇਟਾਂ ਅਤੇ ਹੋਰ ਨਵੀਨੀਕਰਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਲਈ ਵਿਸ਼ੇਸ਼ ਸਮਾਗਮ ਉਲੀਕਿਆ ਗਿਆ।

ਮੌਕੇ ’ਤੇ ਹਾਜ਼ਰ ਆੜ੍ਹਤੀਆ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਕਿਸਾਨ। 18-08-2026
ਅੱਪਰਾ, 17 ਅਗਸਤ (ਦਲਵਿੰਦਰ ਸਿੰਘ ਅੱਪਰਾ)- ਹਲਕਾ ਇੰਚਾਰਜ ਹਰਜੋਤ ਕੋਰ ਲੋਹਟੀਆ ਵਲੋਂ ਦਾਣਾ ਮੰਡੀ ਅੱਪਰਾ ਦੇ ਨਵੀਨੀਕਰਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਦਾਣਾ ਮੰਡੀ ਅੱਪਰਾ ਵਿਖੇ ਚਾਰ ਦੀਵਾਰੀ, 3 ਐਂਟਰੀ ਗੇਟਾਂ ਅਤੇ ਹੋਰ ਨਵੀਨੀਕਰਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਲਈ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ, ਮੈਂਬਰ ਸਾਹਿਬਾਨ ਹਾਜ਼ਰ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੈਡਮ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਅਤੇ ਕਿਸਾਨਾਂ ਦੇ ਭਲੇ ਲਈ ਹਰ ਕਾਰਜ ਕਰਨ ਲਈ ਵਚਨਵੱਧ ਹੈ। ਉਹਨਾਂ ਦੱਸਿਆ ਕਿ ਇਸ ਨਵੀਨੀਕਰਨ ਦੇ ਕੰਮ ਨੂੰ 24 ਲੱਖ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਨੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਹਰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਉਹਨਾਂ ਤੋਂ ਇਲਾਵਾ ਅੱਜ ਦੇ ਇਕੱਠ ਨੂੰ ਪਲਵਿੰਦਰ ਸਿੰਘ ਨੌਰਾ, ਸੁਖਦੀਪ ਸਿੰਘ ਅੱਪਰਾ ਅਤੇ ਰੋਸ਼ਨ ਲਾਲ ਰੋਸ਼ੀ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਸ਼ਿਵ ਕੁਮਾਰ ਗੌਤਮ ਨੇ ਬਾਖੂਬੀ ਨਿਭਾਈ। ਇਸ ਮੌਕੇ ਹਰਜੋਤ ਕੌਰ ਲੋਹਟੀਆ, ਸੁਰਿੰਦਰ ਸਿੰਘ ਪ੍ਰਧਾਨ ਆੜਤੀਆ ਐਸੋਸੀਏਸ਼ਨ, ਪਲਵਿੰਦਰ ਸਿੰਘ ਨੌਰਾ ਚੇਅਰਮੈਨ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ, ਚੇਅਰਮੈਨ ਮਾਰਕੀਟ ਕਮੇਟੀ ਸੁਖਦੀਪ ਸਿੰਘ ਅੱਪਰਾ, ਰੋਸ਼ਨ ਲਾਲ ਰੋਸ਼ੀ, ਗੁਰਜੀਤ ਸਿੰਘ ਸਕੱਤਰ ਆੜਤੀਆ ਐਸੋਸੀਏਸ਼ਨ, ਸੁਰਜੀਤ ਕੁਮਾਰ ਬਾਰੂ, ਜਤਿੰਦਰ ਸਿੰਘ ਕਾਲਾ ਜ਼ਿਲ੍ਹਾ ਯੂਥ ਪ੍ਰਧਾਨ, ਚੇਅਰਮੈਨ ਜਤਿੰਦਰ ਕਾਲੜਾ ਰਿੰਕੂ ਸਟੂਡੀਉ, ਇਕਬਾਲ ਸਿੰਘ ਸਰਪੰਚ ਲੱਲੀਆਂ, ਨਿਰਮਲ ਸਿੰਘ ਸਰਪੰਚ, ਤੀਰਥ ਸਿੰਘ ਜੌਹਲ, ਮੋਹਨ ਲਾਲ ਮਹਿਮੀ, ਬਲਕਾਰ ਸਿੰਘ ਸਹੋਤਾ, ਕੁਲਬੀਰ ਸਿੰਘ ਨੰਬਰਦਾਰ, ਡਾਕਟਰ ਜਸਵਿੰਦਰ ਸਿੰਘ ਨੰਬਰਦਾਰ, ਕਿਸਾਨ ਆਗੂ ਸਤਨਾਮ ਸਿੰਘ ਸੰਧੂ, ਸੋਢੀ ਭਾਰਦਵਾਜ, ਰਮੇਸ਼ਵਰ ਦੱਤ, ਰਕੇਸ਼ ਕੁਮਾਰ ਬੱਬੂ, ਕਮਲੇਸ਼ ਕੁਮਾਰ ਕੇਸ਼ੀ ਕਲੇਰ ਤੋਂ ਇਲਾਵਾ ਹੋਰ ਵੀ ਕਿਸਾਨ, ਆੜਤੀਏ ਅਤੇ ਆਪ ਵਲੰਟੀਅਰ ਹਾਜ਼ਰ ਸਨ।
ਪਿਛਲੀ ਖ਼ਬਰ ਉੱਘੇ ਸੰਗੀਤ ਅਧਿਆਪਕ ਮਾਸਟਰ ਰਾਮ ਲੁਭਾਇਆ ਦਾ ਹੋਇਆ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਲੋਹੀਆਂ ਦੇ ਪਿੰਡ ਕਰ੍ਹਾ ’ ਚ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।