05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਿਊ ਰੂਬੀ ਹਸਪਤਾਲ ਵਿਖੇ ਮੁਫ਼ਤ ਬੀ . ਐੱਮ . ਡੀ . ਜਾਂਚ , ਮੈਮੋਗ੍ਰਾਫ਼ੀ ਅਤੇ ਫਾਈਬਰੋਸਕੈਨ ਕੈਂਪ

ਜਲੰਧਰ, 4 ਅਗਸਤ (ਐੱਮ. ਐੱਸ.

ਅਜੀਤ ਡੈਸਕ 05-08-2026
ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ) - ਨਿਊ ਰੂਬੀ ਹਸਪਤਾਲ, ਲਿੰਕ ਰੋਡ, ਲਾਜਪਤ ਨਗਰ, ਜਲੰਧਰ ਵਿਖੇ ਮੁਫ਼ਤ ਬੀ.ਐੱਮ.ਡੀ. ਜਾਂਚ, ਮੈਮੋਗ੍ਰਾਫ਼ੀ ਅਤੇ ਫਾਈਬਰੋਸਕੈਨ ਕੈਂਪ ਲਗਾਇਆ ਗਿਆ। ਹਸਪਤਾਲ ਦੇ ਡਾਇਰੈਕਟਰ ਡਾ. ਐੱਸ.ਪੀ. ਐੱਸ. ਗਰੋਵਰ ਨੇ ਜਾਣਕਾਰੀ ਦਿੱਤੀ ਕਿ ਇਸ ਸਭ ’ਚ ਇਨਰਵ੍ਹੀਲ ਕਲੱਬ ਦੇ ਮੈਂਬਰਾਂ ਅਤੇ ਹਸਪਤਾਲ ਦੇ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ। ਡਾ. ਗਰੋਵਰ ਨੇ ਦੱਸਿਆ ਕਿ ਫਾਈਬਰੋਸਕੈਨ ਫੈਟੀ ਲਿਵਰ ਦਾ ਸ਼ੁਰੂਆਤੀ ਪੱਧਰ ‘ਤੇ ਪਤਾ ਲਗਾਉਣ ਲਈ ਇਕ ਬਹੁਤ ਹੀ ਲਾਭਦਾਇਕ ਟੈਸਟ ਹੈ। ਇਸ ਨਾਲ ਫੈਟੀ ਲਿਵਰ ਦੇ ਪੜਾਅ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਸ ਦਾ ਸਮੇਂ ਸਿਰ ਸਹੀ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 50 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 20 ਪ੍ਰਤੀਸ਼ਤ ਮਰੀਜ਼ਾਂ ’ਚ ਫੈਟੀ ਲਿਵਰ ਪਾਇਆ ਗਿਆ। ਡਾ. ਗਰੋਵਰ ਨੇ ਦੱਸਿਆ ਕਿ ਬੀ.ਐੱਮ.ਡੀ. ਟੈਸਟ ਸ਼ੁਰੂਆਤੀ ਪੜਾਅ ‘ਤੇ ਓਸਟੀਓਪੋਰੋਸਿਸ ਦਾ ਪਤਾ ਲਗਾਉਂਦਾ ਹੈ, ਜੋ ਸਾਨੂੰ ਹੱਡੀਆਂ ਦੀ ਸਿਹਤ ਬਾਰੇ ਦੱਸਦਾ ਹੈ। ਮੈਮੋਗ੍ਰਾਫੀ ਟੈਸਟ ਸ਼ੁਰੂਆਤੀ ਪੱਧਰ ‘ਤੇ ਛਾਤੀ ਦੇ ਕੈਂਸਰ ਦਾ ਪਤਾ ਲਗਾਉਂਦਾ ਹੈ। ਇਸ ਮੌਕੇ ਤਰਸੇਮ ਸਿੰਘ ਭੋਲਾ, ਦਲਜੀਤ ਸਿੰਘ ਵਿਰਦੀ, ਹਰਬਿੰਦਰ ਸਿੰਘ, ਇੰਜੀਨੀਅਰ ਕੁਲਦੀਪ ਸਿੰਘ, ਚੇਤਨ ਕਪੂਰ, ਡਾ. ਮਿਸਜ਼ ਐੱਚ. ਕੇ. ਗਰੋਵਰ, ਰਿੱਤੂ ਚੋਪੜਾ, ਸ੍ਰੀਮਤੀ ਅਮਨਦੀਪ ਵਿਰਦੀ, ਮਨੀਸ਼ਾ ਸਿੱਕਾ, ਤਜਿੰਦਰ ਵਿਰਦੀ, ਡਾ: ਰੀਮਾ ਢੀਂਗਰਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਢਾਬੇ ਵਾਲੇ ਨੇ ਕੀਤੀ ਗਾਹਕ ਦੀ ਕੁੱਟਮਾਰ, ਹਿਰਾਸਤ ’ਚ ਲਿਆ ਅਗਲੀ ਖ਼ਬਰ ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਸਾਂਝੀ ਜਨਰਲ ਬਾਡੀ ਮੀਟਿੰਗ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।