05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਚੋਹਕਾਂ ਕਲਾਂ ਵਿਖੇ ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ

ਚੁਗਿੱਟੀ/ ਜੰਡੂ ਸਿੰਘਾ, 4 ਅਗਸਤ (ਨਰਿੰਦਰ ਲਾਗੂ) ਵਾਰਡ ਨੰਬਰ 5 ਅਧੀਨ ਆਉਂਦੇ ਪਿੰਡ ਚੋਹਕਾਂ ਕਲਾਂ ਵਿਖੇ ‘ ਮੇਰੀ ਰਸੋਈ ‘ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਨਿਤਿਨ ਕੋਹਲੀ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਨਵਦੀਪ ਕੌਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਵੀ ਹਾਜ਼ਰ ਹੋਏ।

ਅਜੀਤ ਡੈਸਕ 05-08-2026
ਚੁਗਿੱਟੀ/ ਜੰਡੂ ਸਿੰਘਾ, 4 ਅਗਸਤ (ਨਰਿੰਦਰ ਲਾਗੂ) ਵਾਰਡ ਨੰਬਰ 5 ਅਧੀਨ ਆਉਂਦੇ ਪਿੰਡ ਚੋਹਕਾਂ ਕਲਾਂ ਵਿਖੇ ‘ ਮੇਰੀ ਰਸੋਈ ‘ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਨਿਤਿਨ ਕੋਹਲੀ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਨਵਦੀਪ ਕੌਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਵੀ ਹਾਜ਼ਰ ਹੋਏ। ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ 150 ਲਾਭਪਾਤਰੀਆਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਨਿਤਿਨ ਕੋਹਲੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਨੂੰ ਲੈਣ ਕੇ ਸਾਰੇ ਵਰਗਾਂ ਦੇ ਲੋਕ ਮਾਨ ਸਰਕਾਰ ਤੋਂ ਖੁਸ਼ ਹਨ। ਇਸ ਦੌਰਾਨ ਕੌਂਸਲਰ ਨਵਦੀਪ ਕੌਰ ਤੇ ਉਨ੍ਹਾਂ ਦੇ ਪਤੀ ਸੀਨੀਅਰ ਆਗੂ ਲਗਨਦੀਪ ਸਿੰਘ ਨੇ ਆਖਿਆ ਕਿ ਉਕਤ ਵਾਰਡ ਦੇ ਵਸਨੀਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਰਾਬਰ ਹਨ ਜਿਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਪ੍ਰਤੀ ਉਹ ਪੁਰੀ ਤਰ੍ਹਾਂ ਗੰਭੀਰ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਲਡੀ ਮਰਵਾਹਾ, ਮਨੀਸ਼ ਸ਼ਰਮਾ, ਅਮਰੀਕ ਸਿੰਘ, ਬਲਵੀਰ ਸਿੰਘ, ਰਜਿੰਦਰ ਸਿੰਘ, ਰਮੇਸ਼ ਕੁਮਾਰ, ਨਸ਼ੀਬ ਚੰਦ ਤੇ ਤਿਲਕ ਰਾਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਸਾਂਝੀ ਜਨਰਲ ਬਾਡੀ ਮੀਟਿੰਗ 9 ਨੂੰ ਅਗਲੀ ਖ਼ਬਰ ਡਰਾਈਵਿੰਗ ਟਰੈਕ ’ਤੇ ਕੰਮ ਬੰਦ ਰਹਿਣ ਨਾਲ ਲੋਕ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।