04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਡਰਾਈਵਿੰਗ ਟਰੈਕ ’ ਤੇ ਘਾਹ ਵਧਣ ਨਾਲ ਟ੍ਰੈਫਿਕ ਸਾਈਨ ਦਿਖਣੋਂ ਹੋਏ ਬੰਦ

ਜਲੰਧਰ, 3 ਅਗਸਤ (ਸ਼ਿਵ)- ਡਰਾਈਵਿੰਗ ਟਰੈਕ ’ਤੇ ਲੋਕਾਂ ਨੂੰ ਅਕਸਰ ਹੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਕਈ ਬਾਰ ਸਰਵਰ ਬੰਦ ਹੋ ਜਾਂਦਾ ਹੈ ਜਾਂ ਫਿਰ ਕਈ ਬਾਰ ਆਨਲਾਈਨ ਸਿਸਟਮ ਦੇ ਬੰਦ ਰਹਿਣ ਕਰਕੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜਾਂ ਫਿਰ ਰਜਿਸਟ੍ਰੇਸ਼ਨ ਸੰਬੰਧੀ ਕੰਮ ਵੀ ਪ੍ਰਭਾਵਿਤ ਹੁੰਦੇ ਹਨ ਪਰ ਹੁਣ ਡਰਾਈਵਿੰਗ ਟਰੈਕ ’ਤੇ ਕਾਫੀ ਲੰਬਾ -ਲੰਬਾ ਘਾਹ ਨਜ਼ਰ ਆ ਰਿਹਾ ਹੈ ਜਿਸ ਨਾਲ ਡਰਾਈਵਿੰਗ ਟਰੈਕ ’ਤੇ ਟੈੱਸਟ ਦੇਣ ਲਈ ਬਣਾਏ ਗਏ ਟ੍ਰੈਫਿਕ ਸਾਈਨ ਵੀ ਦਿਖਣੇ ਬੰਦ ਕਰ ਦਿੱਤੇ ਹਨ। ਇਸ ਨਾਲ ਟੈੱਸਟ ਦੇਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜੀਤ ਡੈਸਕ 04-08-2026
ਜਲੰਧਰ, 3 ਅਗਸਤ (ਸ਼ਿਵ)- ਡਰਾਈਵਿੰਗ ਟਰੈਕ ’ਤੇ ਲੋਕਾਂ ਨੂੰ ਅਕਸਰ ਹੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਕਈ ਬਾਰ ਸਰਵਰ ਬੰਦ ਹੋ ਜਾਂਦਾ ਹੈ ਜਾਂ ਫਿਰ ਕਈ ਬਾਰ ਆਨਲਾਈਨ ਸਿਸਟਮ ਦੇ ਬੰਦ ਰਹਿਣ ਕਰਕੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜਾਂ ਫਿਰ ਰਜਿਸਟ੍ਰੇਸ਼ਨ ਸੰਬੰਧੀ ਕੰਮ ਵੀ ਪ੍ਰਭਾਵਿਤ ਹੁੰਦੇ ਹਨ ਪਰ ਹੁਣ ਡਰਾਈਵਿੰਗ ਟਰੈਕ ’ਤੇ ਕਾਫੀ ਲੰਬਾ -ਲੰਬਾ ਘਾਹ ਨਜ਼ਰ ਆ ਰਿਹਾ ਹੈ ਜਿਸ ਨਾਲ ਡਰਾਈਵਿੰਗ ਟਰੈਕ ’ਤੇ ਟੈੱਸਟ ਦੇਣ ਲਈ ਬਣਾਏ ਗਏ ਟ੍ਰੈਫਿਕ ਸਾਈਨ ਵੀ ਦਿਖਣੇ ਬੰਦ ਕਰ ਦਿੱਤੇ ਹਨ। ਇਸ ਨਾਲ ਟੈੱਸਟ ਦੇਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਟਰਾਂਸਪੋਰਟ ਵਿਭਾਗ ਨੂੰ ਟਰੈਕ ’ਤੇ ਸਫ਼ਾਈ ਕਰਵਾਉਣੀ ਚਾਹੀਦੀ ਹੈ। ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੂਜੇ ਪਾਸੇ ਕਈ ਲੋਕਾਂ ਨੂੰ ਆਰ. ਟੀ. ਓ. ਦਫਤਰ ਵਿਚ ਡਰਾਈਵਿੰਗ ਲਾਇਸੈਂਸ ਦੀ ਇਕ ਤਰਾਂ ਦੀ ਜਾਂਚ ਪੜਤਾਲ ਨਾਲ ਸਬੰਧਿਤ ਐਕਸ ਟਰੈਕਟ ਲਈ ਲਈ ਲੋਕਾਂ ਨੂੰ ਪੇ੍ਰਸ਼ਾਨ ਹੋਣਾ ਪੈ ਰਿਹਾ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਡਰਾਈਵਿੰਗ ਲਾਇਸੈਂਸ ਦਾ ਐਕਸ ਟਰੈਕਟ ਲੈਣ ਵਾਸਤੇ ਪਹਿਲਾਂ ਡਰਾਈਵਿੰਗ ਟੈੱਸਟ ਟਰੈਕ ਤੇ ਗਏ ਤਾਂ ਉਨਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕੀ ਅਜੇ ਸਾਡੀ ਆਈ. ਡੀ. ਨਹੀਂ ਬਣੀ ਉਹ ਆਰ.ਟੀ.ਓ ਦਫਤਰ ਚਲੇ ਜਾਣ ਤੇ ਉੱਥੇ ਹੀ ਕਰਮਚਾਰੀ ਵਲੋਂ ਉਨਾਂ ਦਾ ਕੰਮ ਹੋਵੇਗਾ। ਪਰ ਲੋਕਾਂ ਦਾ ਕਹਿਣਾ ਸੀ ਕਿ ਉਨਾਂ ਦਾ ਕੰਮ ਉੱਥੇ ਵੀ ਨਹੀਂ ਹੋਇਆ ਤਾਂ ਪੇ੍ਰਸ਼ਾਨ ਹੋਣਾ ਪਿਆ।
ਪਿਛਲੀ ਖ਼ਬਰ ਮੇਅਰ ਵਨੀਤ ਧੀਰ ਦੇ ਇੰਚਾਰਜ ਬਣਨ ਤੋਂ ਬਾਅਦ ਉੱਤਰੀ ਹਲਕੇ ਦੀ ਸਿਆਸਤ ’ ਚ ਆਈ ਗਰਮਾਹਟ ਅਗਲੀ ਖ਼ਬਰ ਐਲ . ਪੀ . ਯੂ . ਦੇ 5 ਹਜ਼ਾਰ ਵਿਦਿਆਰਥੀਆਂ ਵਲੋਂ ਪ੍ਰਧਾਨ ਮੰਤਰੀ ਨਾਲ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।