02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮ੍ਰਿਤਕ ਹਾਲਤ ’ਚ ਮਿਲਿਆ ਅਣਪਛਾਤਾ ਵਿਅਕਤੀ, ਪੁਲਿਸ ਨੇ ਲਾਸ਼ ਲਈ ਕਬਜ਼ੇ ’ਚ

ਜਲੰਧਰ, 1 ਅਗਸਤ (ਐੱਮ. ਐੱਸ.

ਅਜੀਤ ਡੈਸਕ 02-08-2026

ਜਲੰਧਰ, 1 ਅਗਸਤ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸਥਾਨਕ ਬਬਰੀਕ ਚੌਕ ਨੇੜੇ ਮ੍ਰਿਤਕ ਹਾਲਤ ’ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏ.ਸੀ.ਪੀ. ਪੱਛਮੀ ਆਤਿਸ਼ ਭਾਟੀਆ ਨੇ ਜਾਣਕਾਰੀ ਦਿੱਤੀ ਕਿ ਇਲਾਕਾ ਵਾਸੀਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਇਕ ਵਿਅਕਤੀ ਬੇਸੁੱਧ ਹਾਲਤ ’ਚ ਪਿਆ ਹੈ, ਜਿਸ ਤੋਂ ਬਾਅਦ ਥਾਣਾ ਮੁਖੀ ਯਾਦਵਿੰਦਰਿ ਸਿੰਘ ਰਾਣਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਪਾਰਟੀ ਨੇ ਜਾਂਚ ਕੀਤੀ ਤਾਂ ਵਿਅਕਤੀ ਮ੍ਰਿਤਕ ਪਾਇਆ ਗਿਆ। ਮ੍ਰਿਤਕਦੇਹ ਕੋਲੋਂ ਪਛਾਣ ਲਈ ਕੋਈ ਦਸਤਾਵੇਜ਼ ਨਾ ਮਿਲਣ ’ਤੇ ਜਦੋਂ ਇਲਾਕੇ ’ਚ ਪੁੱਛ-ਗਿੱਛ ਕੀਤੀ ਗਈ, ਤਾਂ ਪਤਾ ਲੱਗਾ ਕਿ ਉਹ ਵਿਅਕਤੀ ਕੁਝ ਦਿਨ ਤੋਂ ਪਾਰਕ ਦੇ ਨੇੜੇ ਰਹਿ ਰਿਹਾ ਸੀ, ਜੋ ਬਿਮਾਰ ਸੀ। ਏ.ਸੀ.ਪੀ. ਨੇ ਕਿਹਾ ਕਿ ਮ੍ਰਿਤਕਦੇਹ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੱਖਵਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਦਾ ਪੁਤਲਾ ਫੂਕਦੇ ਸਮੇਂ ਹੋਇਆ ਧਮਾਕਾ ਅੱਗ ਦੀ ਲਪੇਟ ’ਚ ਆਏ ਯੂਥ ਆਗੂ ਦੀਪਕ ਖੋਸਲਾ ਬਾਲ ਬਾਲ... ਅਗਲੀ ਖ਼ਬਰ ਰਾਇਲ ਸਪਾ ਸੈਂਟਰ ’ਤੇ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ, ਦੇਹ-ਵਪਾਰ ਦੇ ਧੰਦੇ ਦਾ ਕੀਤਾ ਪਰਦਾਫ਼ਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।