02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮਹਿਲਾ ਮੰਡਲ ਸ਼ਾਹਕੋਟ ਨੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ

ਸ਼ਾਹਕੋਟ, 1 ਅਗਸਤ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ’ਚ ਮਹਿਲਾ ਮੰਡਲ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਪ੍ਰਧਾਨ ਸੁਖਜੀਤ ਕੌਰ ਤੇ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਮਹਿਲਾ ਮੰਡਲ ਦੀਆਂ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਮਹਾਨ ਦੇਸ਼ ਭਗਤ ਨੂੰ ਸਿਜਦਾ ਕੀਤਾ ਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ।

ਅਜੀਤ ਡੈਸਕ 02-08-2026
ਸ਼ਾਹਕੋਟ, 1 ਅਗਸਤ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ’ਚ ਮਹਿਲਾ ਮੰਡਲ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਪ੍ਰਧਾਨ ਸੁਖਜੀਤ ਕੌਰ ਤੇ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਮਹਿਲਾ ਮੰਡਲ ਦੀਆਂ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਮਹਾਨ ਦੇਸ਼ ਭਗਤ ਨੂੰ ਸਿਜਦਾ ਕੀਤਾ ਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ। ਮਹਿਲਾ ਮੰਡਲ ਦੀ ਜਨਰਲ ਸਕੱਤਰ ਕੁਲਵਿੰਦਰ ਕੌਰ ਸਾਗਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਸਾਡਾ ਅਨਮੋਲ ਸਰਮਾਇਆ ਹਨ। ਇਸ ਮੌਕੇ ਰਾਜਵਿੰਦਰ ਕੌਰ ਕੋਟਲੀ ਪ੍ਰਧਾਨ ਮਹਿਲਾ ਮੰਡਲ ਇਕਾਈ ਕੋਟਲੀ ਗਾਜਰਾਂ, ਪਿੰਕੀ ਅਰੋੜਾ ਵਾਈਸ ਪ੍ਰਧਾਨ, ਰਾਜਵਿੰਦਰ ਕੌਰ ਮੀਡੀਆ ਇੰਚਾਰਜ, ਰਮਾ ਰਾਣੀ ਸਲਾਹਕਾਰ, ਮਨਜੀਤ ਕੌਰ, ਸੁਰਿੰਦਰ ਕੌਰ, ਰੀਟਾ ਸੋਬਤੀ, ਬਲਜਿੰਦਰ ਕੌਰ, ਮਨਜੀਤ ਕੌਰ, ਸਰੋਜ ਰਾਣੀ, ਪ੍ਰਿਅੰਕਾ ਪੁਰੀ, ਰਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਾਗ੍ਰਤੀ ਚੈਰੀਟੇਬਲ ਸੁਸਾਇਟੀ ਵਲੋਂ 63 ਵਾਂ ਸਾਲਾਨਾ ਜਗਰਾਤਾ 8 ਨੂੰ ਅਗਲੀ ਖ਼ਬਰ ਭਾਜਪਾ ਵਲੋਂ ਰਣਜੀਤ ਸਿੰਘ ਪਵਾਰ ਵਿਧਾਨ ਸਭਾ ਹਲਕਾ ਨਕੋਦਰ ਦੇ ਪ੍ਰਭਾਰੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।