04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬੂਥ ਨੰਬਰ 152 ਦੇ ਬੀ.ਐੱਲ.ਓ. ਵਲੋਂ ਐੱਸ.ਆਈ.ਆਰ ਦਾ ਕੰਮ ਸਮੇਂ ਸਿਰ ਮੁਕੰਮਲ

ਅਜੀਤ ਡੈਸਕ 30-07-2026
ਸ਼ਾਹਕੋਟ, 29 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਬੂਥ ਨੰਬਰ 152 ਵਿਖੇ ਤਾਇਨਾਤ ਬੀ.ਐੱਲ.ਓ ਕਸ਼ਮੀਰ ਸਿੰਘ ਵਲੋਂ ਐੱਸ.ਆਈ.ਆਰ ਨਾਲ ਸਬੰਧਿਤ ਸਾਰਾ ਕੰਮ ਪੂਰੀ ਮਿਹਨਤ ਤੇ ਤਨਦੇਹੀ ਨਾਲ ਸਮੇਂ ਸਿਰ ਮੁਕੰਮਲ ਕਰ ਲਿਆ ਗਿਆ ਹੈ। ਇਸ ਮਹੱਤਵਪੂਰਨ ਕੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਇਲਾਕੇ ਦੇ ਵੋਟਰਾਂ ਦੇ ਨਾਲ-ਨਾਲ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਵਧ-ਚੜ੍ਹ ਕੇ ਸਹਿਯੋਗ ਦਿੱਤਾ। ਇਸ ਕੰਮ ਨੂੰ ਬਿਨਾਂ ਕਿਸੇ ਰੁਕਾਵਟ ਤੇ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਬੂਟਾ ਸਿੰਘ ਕਲਸੀ ਐੱਮ.ਸੀ, ਕਾਂਗਰਸ ਪਾਰਟੀ ਵਲੋਂ ਡਾ: ਸੁਰਿੰਦਰ ਭੱਟੀ, ਅਕਾਲੀ ਦਲ ਵਲੋਂ ਗੁਰਦੀਪ ਸਿੰਘ ਗਰੇਵਾਲ ਤੇ ਭਾਰਤੀ ਜਨਤਾ ਪਾਰਟੀ ਵਲੋਂ ਰਵੀਸ਼ ਗੋਇਲ ਨੇ ਬੀ.ਐੱਲ.ਏ ਵਜੋਂ ਬੀ.ਐੱਲ.ਓ ਕਸ਼ਮੀਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਪਰਾਸ਼ਰ, ਤਰਲੋਕ ਸਿੰਘ ਰੂਪਰਾ ਸਾਬਕਾ ਪ੍ਰਧਾਨ, ਆਸ਼ੂ ਗੁਪਤਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੰਡੀਗੜ੍ਹ ਪੁਲਿਸ ਦੀਆਂ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਹੈਰੋਇਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਸੰਤ ਸੀਚੇਵਾਲ ਵਲੋਂ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦਾ ਆਗਾਜ਼ ਪਿੰਡਾਂ ਵਿਚ ਲੱਗਣਗੇ ਠੀਕਰੀ ਪਹਿਰੇ, ਚੌਰਾਹਿਆਂ ’ਤੇ ਲੱਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।