05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੇ ਕੌਮੀ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਦੀਦਾਰ ਸਿੰਘ ਮੂਕਰ ਪ੍ਰਧਾਨ, ਨਿਰੰਜਣ ਸਿੰਘ ਰੱਖਰਾ ਚੇਅਰਮੈਨ ਅਤੇ ਮਨਜੀਤ ਸਿੰਘ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ

ਅਜੀਤ ਡੈਸਕ 30-07-2026
ਸ਼ਾਹਕੋਟ, 29 ਜੁਲਾਈ (ਸੁਖਦੀਪ ਸਿੰਘ)- ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਅਹਿਮ ਮੀਟਿੰਗ ਬੇਅੰਤ ਸਿੰਘ ਨਕੋਦਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ‘ਚ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਇਲੈਕਸ਼ਨ ਬੋਰਡ ਦੇ ਚੇਅਰਮੈਨ ਮੇਜਰ ਸਿੰਘ ਸਿੱਧੂ ਅਤੇ ਬਲਵਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਸਭਾ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਤਿੰਨ ਉਮੀਦਵਾਰ ਮੈਦਾਨ ਵਿੱਚ ਸਨ ਅਤੇ ਤਿੰਨੋਂ ਹੀ ਉਮੀਦਵਾਰ ਕੌਮ ਦੀਆਂ ਸਨਮਾਨਯੋਗ ਸਖ਼ਸ਼ੀਅਤਾਂ ਹਨ। ਇਸ ਦੌਰਾਨ ਸਮੂਹ ਹਾਊਸ ਵੱਲੋਂ ਅਪੀਲ ਕੀਤੀ ਗਈ ਕਿ ਚੋਣ ਆਪਸੀ ਭਾਈਚਾਰੇ, ਏਕਤਾ ਅਤੇ ਸਹਿਮਤੀ ਨਾਲ ਕਰਵਾਈ ਜਾਵੇ। ਹਾਊਸ ਦੀ ਅਪੀਲ ਨੂੰ ਸਵੀਕਾਰਦਿਆਂ ਤਿੰਨਾਂ ਉਮੀਦਵਾਰਾਂ ਨੇ ਆਪਸੀ ਸਹਿਮਤੀ ਨਾਲ ਸਰਬਸੰਮਤੀ ਦਾ ਫ਼ੈਸਲਾ ਲਿਆ ਅਤੇ ਸਭਾ ਦੇ ਕੌਮੀ ਅਹੁਦੇਦਾਰਾਂ ਦੀ ਚੋਣ ਬਿਨਾਂ ਮੁਕਾਬਲੇ ਸੰਪੰਨ ਹੋਈ। ਚੋਣ ਦੌਰਾਨ ਦੀਦਾਰ ਸਿੰਘ ਮੂਕਰ (ਕੋਟਕਪੂਰਾ) ਨੂੰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦਾ ਕੌਮੀ ਪ੍ਰਧਾਨ, ਨਿਰੰਜਣ ਸਿੰਘ ਰੱਖਰਾ (ਸ੍ਰੀ ਮੁਕਤਸਰ ਸਾਹਿਬ) ਨੂੰ ਚੇਅਰਮੈਨ ਅਤੇ ਮਨਜੀਤ ਸਿੰਘ ਦੇਦ (ਸ਼ਾਹਕੋਟ) ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹਾਜ਼ਰ ਡੈਲੀਗੇਟਾਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਦੇ ਫ਼ੈਸਲੇ ਦਾ ਭਰਪੂਰ ਸਵਾਗਤ ਕੀਤਾ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸਮੁੱਚੀ ਸੰਗਤ ਅਤੇ ਡੈਲੀਗੇਟਾਂ ਦਾ ਸਹਿਯੋਗ, ਵਿਸ਼ਵਾਸ ਅਤੇ ਸਮਰਥਨਦੇਣ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਮਹਿਤਪੁਰ ਨਗਰ ਪੰਚਾਇਤ ਦੇ ਮਿਊਸੀਪਲ ਕਾਮਿਆਂ ਵਲੋਂ ਅੱਜ ਬੰਦ ਦਾ ਸੱਦਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਮਕਸਦ ਸਿਰਫ਼ ਇਕ ਰਾਜਨੀਤਕ ਬਦਲਾਅ ਨਹੀਂ, ਸਗੋਂ ਪੰਥਕ ਸਿਧਾਂਤਾਂ ਦੀ ਮੁੜ ਸਥਾਪਨਾ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।