03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਲਾਠੀਚਾਰਜ ਦੇ ਵਿਰੋਧ ’ਚ ਬਸਪਾ ਵਲੋਂ ਪ੍ਰਦਰਸ਼ਨ

ਅਜੀਤ ਡੈਸਕ 28-07-2026
ਜਲੰਧਰ, 27 ਜੁਲਾਈ (ਜਸਪਾਲ ਸਿੰਘ)- ਬਰਨਾਲਾ ’ਚ ਸਫ਼ਾਈ ਮੁਲਾਜ਼ਮਾਂ ਤੇ ਖੰਨਾ ’ਚ ਨਰੇਗਾ ਵਰਕਰਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵੱਡੀ ਪੱਧਰ ‘ਤੇ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਬਸਪਾ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ ਤੇ ਜ਼ੋਨ ਇੰਚਾਰਜ ਤੀਰਥ ਰਾਜਪੁਰਾ ਮਹਿਰਾ ਨੇ ਕਿਹਾ ਕਿ ‘ਆਪ’ ਸਰਕਾਰ ਵਲੋਂ ਪੁਲਿਸ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਖਿਲਾਫ ਵੱਡੀ ਪੱਧਰ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ । ਬਰਨਾਲਾ ਵਿੱਚ ਸਫਾਈ ਮੁਲਾਜ਼ਮਾਂ ‘ਤੇ ਅੰਨ੍ਹਾ ਤਸ਼ੱਦਦ ਸਰਕਾਰ ਦੀ ਜ਼ਬਰ ਦੀ ਨੀਤੀ ਦਾ ਸਿਖਰ ਹੈ । ਇਸ ਤੋਂ ਪਹਿਲਾਂ ਪਟਿਆਲਾ ’ਚ ਬੇਰੁਜ਼ਗਾਰ ਨੌਜਵਾਨਾਂ ਨੂੰ ਕੁੱਟਿਆ ਗਿਆ ਤੇ ਫਿਰ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਅਤੇ ਖੰਨਾ ਵਿੱਚ ਨਰੇਗਾ ਵਰਕਰਾਂ ਨੂੰ ਬੁਰੀ ਤਰ੍ਹਾਂ ਪੁਲਿਸ ਨੇ ਕੁੱਟਿਆ ਤੇ ਇਸੇ ਤਰ੍ਹਾਂ ਹੀ ਬਰਨਾਲਾ ਵਿੱਚ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਖਿਲਾਫ ਰਾਜ ਦੇ ਲੋਕਾਂ ਅੰਦਰ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਲਵਿੰਦਰ ਕੁਮਾਰ ਐਡਵੋਕੇਟ ਤੇ ਤੀਰਥ ਰਾਜਪੁਰਾ ਮਹਿਰਾ ਨੇ ਕਿਹਾ ਕਿ ਬਸਪਾ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ ਗਏ । ਬਸਪਾ ਆਗੂ ਗੁਰਮੇਲ ਚੁੰਬਰ ਤੇ ਇੰਜ. ਜਸਵੰਤ ਰਾਏ ਨੇ ਕਿਹਾ ਕਿ ਇਸ ਜ਼ਬਰ ਦਾ ਅੰਤ ਕਰਨ ਲਈ ਆਪ ਨੂੰ ਸੱਤਾ ਤੋਂ ਬੇਦਖਲ ਕਰਨਾ ਜ਼ਰੂਰੀ ਹੈ । ਇਸ ਮੌਕੇ ਬਸਪਾ ਆਗੂ ਖ਼ੁਸ਼ੀ ਰਾਮ, ਜਗਦੀਸ਼ ਸ਼ੇਰਪੁਰੀ, ਬਲਦੇਵ ਖੋਜਕੀਪੁਰ, ਪਰਮਜੀਤ ਮੱਲ, ਸਲਵਿੰਦਰ ਕੁਮਾਰ, ਦੇਵ ਰਾਜ ਸੁਮਨ, ਜਗਦੀਸ਼ ਦੀਸ਼ਾ, ਬੂਟਾ ਸਿੰਘ ਪਤਾਰਾ, ਵਿਜੈ ਯਾਦਵ, ਕੌਂਸਲਰ ਦਵਿੰਦਰ ਗੋਗਾ, ਬਲਾਕ ਸੰਮਤੀ ਚੇਅਰਪਰਸਨ ਸੰਦੀਪ ਕੌਰ, ਕ੍ਰਿਸ਼ਨ ਮਨੀ, ਹਰਜਿੰਦਰ ਬੰਗਾ, ਸ਼ਾਦੀ ਲਾਲ, ਬਾਬੂ ਮੁਨੀ ਲਾਲ, ਕਮਲ ਬਾਦਸ਼ਾਹਪੁਰ, ਪ੍ਰਭਜਿੰਦਰ ਸਿੰਘ ਪੱਤੜ, ਬਲਵਿੰਦਰ ਰਲ੍ਹ, ਮਨੋਹਰ ਜੱਸੀ, ਡਾ. ਭੁਪਿੰਦਰ, ਅਸ਼ੋਕ ਸਈਪੁਰ, ਹਰਮੇਸ਼ ਖ਼ੁਰਲਾ, ਕਰਮ ਚੰਦ, ਸੁਸ਼ੀਲ ਵਿਰਦੀ, ਪੰਮੀ ਰੁੜਕਾ, ਪਰਮਜੀਤ ਮੰਨਣ, ਸੁੱਚਾ ਸਿੰਘ ਬਿਨਪਾਲਕੇ, ਜੀਤੀ ਬਿਨਪਾਲਕੇ, ਸ਼ਾਮ ਕਟਾਰੀਆ, ਪਾਲਾ ਜਮਸ਼ੇਰ, ਨਿੰਦਰ ਕੋਟ ਕਲਾਂ, ਰੌਸ਼ਨ ਨਕੋਦਰ, ਰਮੇਸ਼ ਬੰਗੜ, ਜਗਜੀਤ ਜੱਗਾ ਖਹਿਰਾ, ਵਿਜੈ ਮਡਾਸ, ਅਨੀਤਾ ਪਾਲ, ਮੱਖਣ ਫਲਪੋਤਾ ਵੀ ਮੌਜ਼ੂਦ ਸਨ ।
ਪਿਛਲੀ ਖ਼ਬਰ —ਨਿਸ਼ਾਨੇਬਾਜ਼ੀ ਵਿਸ਼ਵ ਕੱਪ— ਈਸ਼ਾ ਸਿੰਘ ਨੇ ਜਿੱਤਿਆ ਸੋਨ ਤਗਮਾ, ਮਨੂ ਭਾਕਰ ਨੇ ਕਾਂਸੀ ਅਗਲੀ ਖ਼ਬਰ ਬਾਪੂ ਬਖਸ਼ੀਸ਼ ਸਿੰਘ ਰੱਤੂ ਨੂੰ ਸੇਜਲ ਅੱਖਾਂ ਨਾਲ ਭਾਵ ਭਿੰਨੀ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।