14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪਰਜਾਪਤੀ ਸਮਾਜ ਦਾ ਉਮੀਦਵਾਰ ਐਲਾਨਣ ਵਾਲੀ ਰਾਜਨੀਤਕ ਪਾਰਟੀ ਨੂੰ ਦੇਵਾਂਗੇ ਸਹਿਯੋਗ - ਸਰੀਂਹ

ਅਜੀਤ ਡੈਸਕ 22-07-2026
ਜਲੰਧਰ, 21 ਜੁਲਾਈ (ਐੱਮ. ਐੱਸ. ਲੋਹੀਆ) - ਪੰਜਾਬ ਪਰਜਾਪਤੀ ਸਭਾ ਦੀ ਰਾਜ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਪਰਜਾਪਤੀ ਬਰਾਦਰੀ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਪਰਜਾਪਤੀ ਬਰਾਦਰੀ ਆਉਣ ਵਾਲੀਆਂ ਚੋਣਾਂ ’ਚ ਭਾਗ ਲਵੇਗੀ। ਬਲਵਿੰਦਰ ਸਿੰਘ ਸਰੀਂਹ ਨੇ ਕਿਹਾ ਕਿ ਜੋ ਰਾਜਨੀਤਿਕ ਪਾਰਟੀ ਪਰਜਾਪਤੀ ਸਮਾਜ ਦੇ ਉਮੀਦਵਾਰ ਐਲਾਨੇਗੀ ਉਸ ਪਾਰਟੀ ਨੂੰ ਪਰਜਾਪਤੀ ਸਮਾਜ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ, ਉਨ੍ਹਾਂ ਕਿਹਾ ਕਿ ਜੇਕਰ ਕੋਈ ਰਾਜਨੀਤਿਕ ਪਾਰਟੀ ਪਰਜਾਪਤੀ ਬਰਾਦਰੀ ਨੂੰ ਅਣਗੌਲਿਆ ਕਰਦੀ ਹੈ ਤਾਂ ਉਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਕੱਤਰ ਵਿਅਕਤੀਆਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਰਾਜਨੀਤਿਕ ਪਾਰਟੀਆਂ ਨਾਲ ਨਿੱਜੀ ਤੌਰ ’ਤੇ ਸੰਪਰਕ ਕੀਤਾ ਜਾਵੇਗਾ, ਜੇਕਰ ਫਿਰ ਵੀ ਕੋਈ ਪਾਰਟੀ ਪਰਜਾਪਤੀ ਬਰਾਦਰੀ ਦਾ ਉਮੀਦਵਾਰ ਨਹੀਂ ਐਲਾਨਦੀ ਤਾਂ ਪਰਜਾਪਤੀ ਬਰਾਦਰੀ ਆਪਣੇ ਤੌਰ ’ਤੇ ਆਜ਼ਾਦ ਉਮੀਦਵਾਰ ਖੜ੍ਹੇ ਕਰੇਗੀ। ਇਸ ਦੇ ਨਾਲ ਹੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੋਈ ਰਾਜਨੀਤਿਕ ਪਾਰਟੀ ਓ.ਬੀ.ਸੀ. ਵਰਗ ਲਈ 27% ਰਾਖਵਾਂ ਕਰਨ ਦਾ ਵਾਅਦਾ ਕਰੇਗੀ ਉਸ ਨੂੰ ਵੀ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਪਰਜਾਪਤੀ ਬਰਾਦਰੀ ਵਲੋਂ ਸਿਆਸੀ ਵਿੰਗ ਬਣਾਇਆ ਜਾਵੇਗਾ। ਇਸ ਮੌਕੇ ਪੈਟਰਨ ਸ਼ਿਵਦੇਵ ਸਿੰਘ ਬੇਹਗਲ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਲੱਖਾ ਸਿੰਘ, ਮੁਕੰਦ ਸਿੰਘ ਚੇਅਰਮੈਨ, ਡਾ. ਸੋਹਨ ਲਾਲ ਬਲੱਗਣ, ਬਹਾਦਰ ਸਿੰਘ ਸੰਗਤਪੁਰਾ, ਸੁੱਚਾ ਸਿੰਘ, ਐਡਵੋਕੇਟ ਜਗਰੂਪ ਸਿੰਘ ਸਰੀਂਹ, ਐਡਵੋਕੇਟ ਅਜੀਤ ਵਰਮਾ, ਗੁਰਮੀਤ ਸਿੰਘ, ਬਾਲਕਿਸ਼ਨ, ਅਜੀਤ ਸਿੰਘ ਭੈਣੀ, ਧਰਮਵੀਰ ਕੌਂਸਲਰ, ਲਖਬੀਰ ਸਿੰਘ ਰਟੌਲ, ਗੋਰਾ ਸਰਪੰਚ, ਮਨਿੰਦਰ ਸਿੰਘ, ਕੈਪਟਨ ਹਰਭਜਨ ਸਿੰਘ, ਭਗਵਾਨ ਦਾਸ ਅਬੋਹਰ, ਚਮਨ ਲਾਲ ਕੌਂਸਲਰ ਦਸੂਹਾ, ਅਮਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥੀਆਂ ’ਤੇ ਕੀਤੇ ਗਏ ਲਾਠੀਚਾਰਚ ਦੀ ਕ੍ਰਿਸਚੀਅਨ ਨੈਸ਼ਨਲ ਫਰੰਟ ਨੇ ਕੀਤੀ ਨਿਖੇਧੀ ਅਗਲੀ ਖ਼ਬਰ ਚੋਰਾਂ ਵਲੋਂ ਹਲਵਾਈ ਦੀ ਦੁਕਾਨ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਕਦੀ ਤੇ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।