14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮਕਸੂਦਾਂ ਚੌਕ ਦਾ ਖਰਾਬ ਟ੍ਰੈਫਿਕ ਸਿਗਨਲ ਬਣਿਆ ਜਾਨਲੇਵਾ

ਅਜੀਤ ਡੈਸਕ 22-07-2026
ਜਲੰਧਰ, 21 ਜੁਲਾਈ ( ਡਾ ਜਤਿੰਦਰ ਸਾਬੀ)- ਸ਼ਹਿਰ ਦੇ ਸਭ ਤੋਂ ਰੁੱਝੇ ਹੋਏ ਚੌਰਾਹਿਆਂ ਵਿਚੋਂ ਇਕ ਮਕਸੂਦਾਂ ਚੌਂਕ ਵਿਖੇ ਟ੍ਰੈਫਿਕ ਸਿਗਨਲ ਦੀ ਗੰਭੀਰ ਤਕਨੀਕੀ ਖ਼ਰਾਬੀ ਸਾਹਮਣੇ ਆਈ ਹੈ। ਮੌਕੇ ਤੋਂ ਲਈ ਗਈ ਤਸਵੀਰ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਲਾਲ ਬੱਤੀ ਦੇ ਨਾਲ ਹੀ ਹਰਾ ਸਿਗਨਲ ਵੀ ਜਗ ਰਿਹਾ ਹੈ। ਅਜਿਹਾ ਵਿਰੋਧੀ ਸੰਕੇਤ ਵਾਹਨ ਚਾਲਕਾਂ ਨੂੰ ਭੰਬਲਭੂਸੇ ਵਿੱਚ ਪਾ ਰਿਹਾ ਹੈ ਅਤੇ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਮਕਸੂਦਾਂ ਚੌਂਕ ਤੋਂ ਹਰ ਰੋਜ਼ ਹਜ਼ਾਰਾਂ ਦੋਪਹੀਆ, ਕਾਰਾਂ, ਬੱਸਾਂ, ਟਰੱਕ ਅਤੇ ਸਕੂਲੀ ਵਾਹਨ ਲੰਘਦੇ ਹਨ। ਜੇਕਰ ਇੱਕ ਪਾਸੇ ਦੇ ਵਾਹਨ ਹਰਾ ਸੰਕੇਤ ਸਮਝ ਕੇ ਅੱਗੇ ਵਧਣ ਅਤੇ ਦੂਜੇ ਪਾਸੇ ਦੇ ਵਾਹਨ ਵੀ ਆਪਣਾ ਰਸਤਾ ਖੁੱਲ੍ਹਾ ਸਮਝਣ, ਤਾਂ ਟੱਕਰ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ । ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸੰਬੰਧਤ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ, ਟ੍ਰੈਫਿਕ ਸਿਗਨਲਾਂ ਦੀ ਨਿਯਮਿਤ ਜਾਂਚ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਅਜਿਹੀਆਂ ਖ਼ਰਾਬੀਆਂ ਤੁਰੰਤ ਠੀਕ ਕਰਵਾਉਣੀਆਂ ਚਾਹੀਦੀਆਂ ਹਨ । ਹੁਣ ਲੋੜ ਹੈ ਤੁਰੰਤ ਕਾਰਵਾਈ ਦੀ ਤੇ ਮਕਸੂਦਾਂ ਚੌਂਕ ਦੇ ਸਿਗਨਲ ਦੀ ਤੁਰੰਤ ਮੁਰੰਮਤ ਕੀਤੀ ਜਾਵੇ।ਸ਼ਹਿਰ ਦੇ ਸਾਰੇ ਟ੍ਰੈਫਿਕ ਸਿਗਨਲਾਂ ਦਾ ਤਕਨੀਕੀ ਸੁਰੱਖਿਆ ਆਡਿਟ ਕਰਵਾਇਆ ਜਾਵੇ। ਜਦੋਂ ਤੱਕ ਸਿਗਨਲ ਠੀਕ ਨਹੀਂ ਹੁੰਦਾ, ਟ੍ਰੈਫਿਕ ਪੁਲਿਸ ਦੀ ਡਿਊਟੀ ਲਗਾਈ ਜਾਵੇ। ਖ਼ਰਾਬ ਸਿਗਨਲਾਂ ਦੀ ਨਿਗਰਾਨੀ ਲਈ 24 ਘੰਟੇ ਦਾ ਕੰਟਰੋਲ ਸਿਸਟਮ ਬਣਾਇਆ ਜਾਵੇ । ਪ੍ਰਸ਼ਾਸਨ, ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ।
ਪਿਛਲੀ ਖ਼ਬਰ ਮੰਗਲ ਸਿੰਘ ਬਾਸੀ ਵਲੋਂ ਵੱਖ-ਵੱਖ ਭਲਾਈ ਬੋਰਡਾਂ ਦੇ ਨਵ-ਨਿਯੁਕਤ ਚੇਅਰਮੈਨਾਂ ਦਾ ਸਨਮਾਨ ਅਗਲੀ ਖ਼ਬਰ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਅਰਜੁਨ ਨਗਰ ਵਿਖੇ ਫੈਮਿਲੀ ਸਪੋਰਟਸ ਡੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।