14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ 25ਵਾਂ ਸਮਰ ਜੂਡੋ ਕੋਚਿੰਗ ਕੈਂਪ ਯਾਦਗਾਰੀ ਪਲਾਂ ਨਾਲ ਸਮਾਪਤ

ਅਜੀਤ ਡੈਸਕ 22-07-2026
ਜਲੰਧਰ , 21 ਜੁਲਾਈ (ਡਾ ਜਤਿੰਦਰ ਸਾਬੀ ) ਖੇਡਾਂ ਦੇ ਖੇਤਰ ਵਿੱਚ ਸਮਰਪਣ ਅਤੇ ਨਿਰੰਤਰਤਾ ਦੀ ਮਿਸਾਲ ਕਾਇਮ ਕਰਦਿਆਂ, ਸਕੂਲ ਆਫ਼ ਐਮੀਨੈਂਸ (ਲਾਡੋਵਾਲੀ ਰੋਡ, ਜਲੰਧਰ) ਵਿਖੇ 23 ਜੂਨ ਤੋਂ 17 ਜੁਲਾਈ 2026 ਤੱਕ ਆਯੋਜਿਤ ਕੀਤਾ ਗਿਆ 25ਵਾਂ (ਸਿਲਵਰ ਜੁਬਲੀ) ਸਮਰ ਜੂਡੋ ਕੋਚਿੰਗ ਕੈਂਪ ਅਮਿਟ ਯਾਦਾਂ ਛੱਡਦਿਆਂ ਸਫਲਤਾਪੂਰਵਕ ਨੇਪਰੇ ਚੜ੍ਹਿਆ। ਸਰੀਰਕ ਸਿੱਖਿਆ ਦੇ ਉੱਘੇ ਲੈਕਚਰਾਰ ਅਤੇ ਅੰਤਰਰਾਸ਼ਟਰੀ ਜੂਡੋ ਕੋਚ ਸ੍ਰੀ ਸੁਰਿੰਦਰ ਕੁਮਾਰ ਦੀ ਦੂਰਅੰਦੇਸ਼ੀ, ਅਣਥੱਕ ਮਿਹਨਤ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਸਦਕਾ ਇਸ 22 ਦਿਨਾਂ ਕੈਂਪ ਦੌਰਾਨ ਨੌਜਵਾਨ ਖਿਡਾਰੀਆਂ ਨੂੰ ਜੂਡੋ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਗਿਆ। ਸੁਰਿੰਦਰ ਕੁਮਾਰ ਨੇ ਆਪਣੀ ਨੇਕ ਕਮਾਈ ਵਿੱਚੋਂ ਸਾਰੇ ਖਿਡਾਰੀਆਂ ਲਈ ਪੌਸ਼ਟਿਕ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ 27 ਉੱਭਰਦੇ ਖਿਡਾਰੀਆਂ ਨੂੰ ਸੁੰਦਰ ਟ੍ਰਾਫ਼ੀਆਂ ਨਾਲ ਸਨਮਾਨਿਤ ਕੀਤਾ। ਸਮਾਪਤੀ ਸਮਾਰੋਹ ਦੌਰਾਨ ਵਿਸ਼ੇਸ਼ ਸਨਮਾਨ ਉਨ੍ਹਾਂ ਦੀਆਂ ਪਿਛਲੇ 25 ਸਾਲਾਂ ਦੀਆਂ ਨਿਰੰਤਰ ਅਤੇ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦਿਆਂ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਗੁਰਿੰਦਰਜੀਤ ਕੌਰ (ਨੈਸ਼ਨਲ ਅਵਾਰਡੀ, ਜ਼ਲ੍ਹਿਾ ਸਿੱਖਿਆ ਅਫ਼ਸਰ - ਸੈਕੰਡਰੀ, ਜਲੰਧਰ) ਅਤੇ ਸ੍ਰੀ ਅਮਨਦੀਪ ਕੌਂਡਲ (ਜ਼ਲ੍ਹਿਾ ਸਪੋਰਟਸ ਕੋਆਰਡੀਨੇਟਰ/ਡੀ.ਐੱਮ. ਸਪੋਰਟਸ) ਵੱਲੋਂ ਸਾਂਝੇ ਤੌਰ 0ਤੇ ਸ੍ਰੀ ਸੁਰਿੰਦਰ ਕੁਮਾਰ ਦਾ ਉਚੇਚੇ ਤੌਰ 0ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਉਪ ਜ਼ਲ੍ਹਿਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਰਾਜੀਵ ਜੋਸ਼ੀ, ਪ੍ਰਿੰਸੀਪਲ ਸੁਖਦੇਵ ਲਾਲ ਬੱਬਰ (ਸੀਨੀਅਰ ਮੀਤ ਪ੍ਰਧਾਨ, ਜ਼ਲ੍ਹਿਾ ਟੂਰਨਾਮੈਂਟ ਕਮੇਟੀ) ਅਤੇ ਪ੍ਰਿੰਸੀਪਲ ਜੋਗੇਸ਼ ਕੁਮਾਰ ਵੀ ਵਿਸ਼ੇਸ਼ ਤੌਰ 0ਤੇ ਹਾਜ਼ਰ ਸਨ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕੋਚ ਸੁਰਿੰਦਰ ਕੁਮਾਰ ਦੇ ਇਸ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਖੇਡ ਉਪਰਾਲੇ ਜਾਰੀ ਰੱਖਣ ਦੀ ਆਸ ਪ੍ਰਗਟਾਈ।
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਵਿੱਢੀਆਂ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਵਿਦਿਆਰਥੀਆਂ ਨੇ ਮਲੇਸ਼ੀਆ ਦੇ ਤਾਇਕਵਾਂਡੋ ਮੁਕਾਬਲੇ ’ਚ ਮੈਡਲ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।