14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਆਰ.ਸੀ. ਟਰਾਂਸਫ਼ਰ ਦੀਆਂ ਨੀਤੀਆਂ ਤੋਂ ਭੜਕੇ ਆਟੋ ਡੀਲਰਾਂ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 22-07-2026
xਕਿਹਾ, ਫ਼ੈਸਲਾ ਵਾਪਸ ਨਾ ਹੋਣ ’ਤੇ ਦੁਕਾਨਾਂ ਬੰਦ ਕਰਕੇ ‘ਆਪ’ ਆਗੂਆਂ ਤੇ ਸਰਕਾਰ ਨੂੰ ਸੌਂਪਣਗੇ ਚਾਬੀਆਂ
ਜਲੰਧਰ, 21 ਜੁਲਾਈ (ਸ਼ਿਵ)- ਵਾਹਨਾਂ ਦੀ ਆਰਸੀ ਟਰਾਂਸਫ਼ਰ ਦੀਆਂ ਨਵੀਆਂ ਨੀਤੀਆਂ ਲਾਗੂ ਹੋਣ ਦੇ ਨਾਲ ਪੁਰਾਣੇ ਵਾਹਨ ਡੀਲਰਾਂ ਵਿਚ ਰੋਸ ਫੈਲ ਗਿਆ ਹੈ ਤੇ ਅੱਜ ਉਨਾਂ ਵਲੋਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਉਨਾਂ ਨੇ ਸਰਕਾਰ ਨੂੰ ਆਗਾਹ ਕੀਤਾ ਹੈ ਕਿ ਇਸ ਨਾਲ ਪੁਰਾਣੇ ਵਾਹਨਾਂ ਦੀ ਖ਼ਰੀਦ, ਵੇਚ ਦੇ ਕੰਮ ਵਿਚ ਭਾਰੀ ਨੁਕਸਾਨ ਹੋਵੇਗਾ ਤੇ ਜੇਕਰ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਉਹ ਦੁਕਾਨਾਂ ਬੰਦ ਕਰਕੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ। ਉਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਕੇਂਦਰ ਵਲੋਂ ਆਰਸੀ ਟਰਾਂਸਫ਼ਰ ਵਿਚ ਨਵੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ। ਜਿਸ ਨਾਲ ਕੰਮ ਬਿਲਕੁਲ ਠੱਪ ਹੋ ਗਿਆ ਹੈ। ਜਲੰਧਰ ਟੂ ਵੀਲ੍ਹਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ ,ਜਸਵਿੰਦਰ ਸਿੰਘ ,ਰਾਜੂ ਬਵੇਜਾ ,ਰਾਜੂ ਮਹਿਤਾ ਅਤੇ ਹੋਰ ਮੈਂਬਰਾਂ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਗੱਡੀ ਦੀਆਂ ਸਰਕਾਰੀ ਨੰਬਰ ਪਲੇਟਾਂ ਲਾਉਣ ਵਾਲਾ ਪੋਰਟਲ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ, ਇਸ ਤੋਂ ਬਿਨਾਂ ਗੱਡੀ ਟਰਾਂਸਫ਼ਰ ਨਹੀਂ ਹੁੰਦੀ ਜਦੋਂ ਗੱਡੀ ਟਰਾਂਸਫ਼ਰ ਨਹੀਂ ਹੋਵੇਗੀ ਤਾਂ ਅਪਰਾਧ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ । ਬਾਹਰ ਬੈਠੇ ਕਰਿੰਦੇ ਮਨਮਰਜ਼ੀ ਦੇ ਪੈਸੇ ਲੈ ਰਹੇ ਹਨ। ਉਨਾਂ ਦੀਆਂ ਨੰਬਰ ਪਲੇਟਾਂ ਕਿੱਥੋਂ ਲਗਦੀਆਂ ਸਨ। ਇਹ ਗੱਲ ਸਮਝ ਤੋਂ ਬਾਹਰ ਹੈ। ਗੱਡੀ ਦਾ ਪ੍ਰਦੂਸ਼ਣ ਕਰਵਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ ਜੋ ਕਿ 50 ਰੁਪਏ ਦੀ ਜਗਾ 350 ਰੁਪਏ ਲਏ ਜਾ ਰਹੇ ਹਨ। ਗੱਡੀ ਟਰਾਂਸਫ਼ਰ ਕਾਰਵਾਈ ਵੀ ਕਾਫੀ ਮੁਸ਼ਕਿਲ ਕਰ ਦਿੱਤੀ ਗਈ ਹੈ। ਜੇਕਰ ਗਾਹਕ ਦੀ ਗੱਡੀ ਟਰਾਂਸਫ਼ਰ ਹੀ ਨਹੀਂ ਹੋਣੀ ਤਾਂ ਉਹ ਕਿਸ ਤਰਾਂ ਨਾਲ ਗੱਡੀ ਦੀ ਖ਼ਰੀਦ ਕਰੇਗਾ। ਇਸ ਦਾ ਅਸਰ ਸਿੱਧਾ ਸਿੱਧਾ ਕਾਰੋਬਾਰ ਤੇ ਪੈ ਰਿਹਾ ਹੈ । ਕਰਿੰਦੇ ਆਪਣੀ ਮਨ ਮਰਜ਼ੀ ਦੇ ਪੈਸੇ ਵਸੂਲ ਰਹੇ ਹਨ। ਉਨਾਂ ਕਿਹਾ ਕਿ ਸਰਕਾਰੀ ਨੀਤੀਆਂ ਨਾਲ ਸਰਕਾਰ ਦਾ ਮਾਲੀਆ ਵੀ ਨਹੀਂ ਵੱਧ ਰਿਹਾ । ਆਮ ਆਦਮੀ ਦੀ ਪਰੇਸ਼ਾਨੀ ਵਿਚ ਵਾਧਾ ਹੋਇਆ ਹੈ । ਵਾਪਰੀਆਂ ਦਾ ਵਪਾਰ ਖ਼ਤਮ ਹੋ ਕੇ ਰਹਿ ਗਿਆ ਹੈ। ਜੇਕਰ ਇਨ੍ਹਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਟੂ ਵੀਲ੍ਹਰ ਡੀਲਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣੀਆਂ ਦੁਕਾਨਾਂ ਨੂੰ ਤਾਲੇ ਲਾ ਕੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਚਾਬੀਆਂ ਸੌਂਪਣਗੇ। ਇਸ ਤਰਾ ਦੀਆਂ ਨੀਤੀਆਂ ਦਾ ਦਲਾਲਾ ਨੂੰ ਤਾਂ ਫ਼ਾਇਦਾ ਹੋ ਸਕਦਾ ਪਰ ਆਮ ਦੁਕਾਨਦਾਰ ਕਾਰੋਬਾਰ ਕਰ ਹੀ ਨਹੀਂ ਸਕਦਾ। ਇਸ ਮੌਕੇ ’ਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ , ਹਰਕੀਰਤ ਸਿੰਘ ਨੀਟੂ,ਬੌਬੀ ਬਹਿਲ, ਪ੍ਰਮੋਦ ਕੁਮਾਰ ,ਗੁਰਮੀਤ ਸਿੰਘ ਭਾਟੀਆ ,ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਸੋਨੂੰ, ਮਨਪ੍ਰੀਤ ਸਿੰਘ ਬਿੰਦਰਾ ,ਪੰਕਜ ਸਿੱਕਾ, ਕਰਨੈਲ ਸਿੰਘ ਮਾਹੀ ,ਅੰਮ੍ਰਿਤ ਪਾਲ ਸਿੰਘ ਬਵੇਜਾ ,ਸੁਰੇਸ਼ ਕੁਮਾਰ ਸ਼ਾਲੂ, ਵਿਸ਼ੂ ਭਾਟੀਆ, ਰਾਮੇਸ਼ਵਰ ਕਟਿਆਲ, ਰਾਜੂ ਪੂਰਨ ਆਟੋ, ਪ੍ਰਿੰਸ ਭਗਤ, ਸੁਖਵਿੰਦਰ ਸਿੰਘ ਸ਼ੁੇਰੂ, ਅਰਵਿੰਦਰ ਕੁਮਾਰ , ਹਰਵਿੰਦਰ ਸਿੰਘ ਬਲਵੀਰ ਆਟੋ, ਰਜਿੰਦਰ ਭਾਟੀਆ , ਹੋਬੀ ਰੁਧਰ ਆਟੋ, ਅਮਨਦੀਪ ਸਿੰਘ, ਹਰਨੇਕ ਨੇਕੀ, ਆਤਮ ਪ੍ਰਕਾਸ਼, ਹੰਸ ਰਾਜ, ਸੰਜੀਵ ਕੁਮਾਰ, ਰਜਿੰਦਰ ਕੁਮਾਰ ਕੁੱਕੂ, ਪ੍ਰਿੰਸ ਚੌਹਾਨ, ਸ਼ੇਰੂ ਮਲਹੋਤਰਾ,ਬਬਲਿਕ ਕੁਮਾਰ, ਅਵਨੀਤ ਸਿੰਘ, ਰਾਜੂ ਚਾਵਲਾ, ਕਮਲਜੀਤ ਸਿੰਘ ਕਮਾ ਮੌਜੂਦ ਸਨ।
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਵਿਦਿਆਰਥੀਆਂ ਨੇ ਮਲੇਸ਼ੀਆ ਦੇ ਤਾਇਕਵਾਂਡੋ ਮੁਕਾਬਲੇ ’ਚ ਮੈਡਲ ਜਿੱਤੇ ਅਗਲੀ ਖ਼ਬਰ ਪੰਜਾਬ ਪ੍ਰੈੱਸ ਕਲੱਬ ਵਲੋਂ ਦਿੱਲੀ ’ਚ ਵਿਦਿਆਰਥੀਆਂ ’ਤੇ ਲਾਠੀਚਾਰਜ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।