05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕਾਮਯਾਬੀ ਸ਼ਖ਼ਸੀਅਤ ’ਚੋਂ ਝਲਕਣੀ ਚਾਹੀਦੀ ਹੈ-ਸੀ. ਏ. ਕਾਲੜਾ

ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਜਸਪਾਲ ਸਿੰਘ)-ਉੱਘੇ ਚਾਰਟਰਡ ਅਕਾਊਂਟੈਂਟ (ਸੀ. ਏ.) ਆਰ. ਐਸ. ਕਾਲੜ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਕਾਮਯਾਬੀ ਨੂੰ ਵੱਧ ਪੈਸਾ, ਉੱਚਾ ਅਹੁਦਾ ਅਤੇ ਸਮਾਜਿਕ ਮਾਣ-ਸਨਮਾਨ ਨਾਲ ਜੋੜਦੇ ਹਨ ਪਰ ਅਸਲ ਕਾਮਯਾਬੀ ਸਿਰਫ਼ ਬਾਹਰੀ ਪ੍ਰਾਪਤੀਆਂ ਦਾ ਨਾਮ ਨਹੀਂ, ਸਗੋਂ ਇਹ ਇਨਸਾਨ ਦੀ ਸੋਚ, ਚਰਿੱਤਰ ਅਤੇ ਅਨੁਸ਼ਾਸਨ ਵਿੱਚ ਨਜ਼ਰ ਆਉਣੀ ਚਾਹੀਦੀ ਹੈ। ਉਨ੍ਹਾਂ ਸੀ. ਏ. ਦੀ ਪੜ੍ਹਾਈ ਕਰ ਰਹੇ ਨੌਜਵਾਨਾਂ ਨੂੰ ਕਿਹਾ ਕਿ ਕਾਮਯਾਬੀ ਦੀ ਸ਼ੁਰੂਆਤ ਉਸ ਵੇਲੇ ਹੁੰਦੀ ਹੈ ਜਦੋਂ ਇਨਸਾਨ ਆਪਣੇ ਜੀਵਨ ਦੀ ਪੂਰੀ ਜ਼ਿੰਮੇਵਾਰੀ ਖੁਦ ਸਵੀਕਾਰ ਕਰਦਾ ਹੈ। ਹਰ ਅਸਫਲਤਾ ਲਈ ਹਾਲਾਤਾਂ, ਕਿਸਮਤ ਜਾਂ ਦੂਜਿਆਂ ਨੂੰ ਦੋਸ਼ ਦੇਣ ਨਾਲ ਕੁਝ ਨਹੀਂ ਬਦਲਦਾ। ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਸਾਡੇ ਫ਼ੈਸਲੇ ਅਤੇ ਸਾਡੇ ਕਰਮ ਹੀ ਸਾਡਾ ਭਵਿੱਖ ਤਿਆਰ ਕਰਦੇ ਹਨ, ਉਸੇ ਦਿਨ ਤੋਂ ਕਾਮਯਾਬੀ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ । ਸੀ. ਏ. ਕਾਲੜਾ ਨੇ ਕਿਹਾ ਕਿ ਸਿਰਫ਼ ਵੱਡੇ ਸੁਪਨੇ ਦੇਖਣਾ ਹੀ ਕਾਫ਼ੀ ਨਹੀਂ, ਸਗੋਂ ਜੀਵਨ ਵਿੱਚ ਸਪਸ਼ਟ ਟੀਚੇ ਨਿਰਧਾਰਤ ਕਰਨ ਅਤੇ ਉਨ੍ਹਾਂ ਨੂੰ ਰੋਜ਼ਾਨਾ ਦੇ ਛੋਟੇ-ਛੋਟੇ ਕੰਮਾਂ ਵਿੱਚ ਬਦਲਣਾ ਬਹੁਤ ਜ਼ਰੂਰੀ ਹੈ। ਹਰ ਦਿਨ ਕੀਤਾ ਗਿਆ ਇਮਾਨਦਾਰ ਅਤੇ ਅਨੁਸ਼ਾਸਿਤ ਯਤਨ ਹੀ ਵੱਡੀਆਂ ਸਫਲਤਾਵਾਂ ਦੀ ਨੀਂਹ ਬਣਦਾ ਹੈ। ਸੀ.ਏ. ਆਰ. ਐਸ. ਕਾਲੜਾ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਵਿਅਕਤੀਤਵ ਦੇ ਵਿਕਾਸ ਨੂੰ ਸਭ ਤੋਂ ਵੱਡੀ ਤਰਜੀਹ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ, ਚੰਗੇ ਲੋਕਾਂ ਤੋਂ ਸਿੱਖਣ ਤੇ ਆਪਣੇ ਟੀਚੇ ਸਪਸ਼ਟ ਰੱਖਣ ਦੀ ਲੋੜ ਹੈ।
ਪਿਛਲੀ ਖ਼ਬਰ ਵਫਦ ਮੇਅਰ ਤੇ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਸੇਵਾ ਤੇ ਸਿਮਰਨ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ - ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।