05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੰਜਾਬ ਵਿਚ 1 ਲੱਖ ਮੈਂਬਰ ਬਣਾਏਗੀ ਏ. ਬੀ. ਵੀ. ਪੀ. -ਭੁੱਲਰ

ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਸ਼ਿਵ)- ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ( ਏ.ਬੀ.ਵੀ.ਪੀ.) ਪੰਜਾਬ ਦੇ ਸਕੱਤਰ ਜਸਕਰਨ ਸਿੰਘ ਭੁੱਲਰ ਨੇ ਕਿਹਾ ਹੈ ਕਿ ਸੰਗਠਨ ਵੱਲੋਂ 20 ਜੁਲਾਈ ਤੋਂ ਪੂਰੇ ਸੂਬੇ ਵਿਚ ਵਿਆਪਕ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਮੁਹਿੰਮ ਰਾਹੀਂ ਪੰਜਾਬ ਵਿਚ 1 ਲੱਖ ਨਵੇਂ ਵਿਦਿਆਰਥੀਆਂ ਨੂੰ ਵਿਦਿਆਰਥੀ ਪਰਿਸ਼ਦ ਨਾਲ ਜੋੜਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਏ. ਬੀ. ਵੀ. ਪੀ. ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਵਿਦਿਆਰਥੀ ਹਿਤ, ਸਮਾਜ ਸੇਵਾ ਅਤੇ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਨਾਲ ਜੋੜੇਗੀ। ਸੂਬਾ ਸਹਿ-ਮੰਤਰੀ ਅੰਕਿਤ ਕੁੰਦਰਾ ਨੇ ਦੱਸਿਆ ਕਿ ਏ. ਬੀ. ਵੀ. ਪੀ. ਜਲੰਧਰ ਵਿਭਾਗ ਅਧੀਨ ਆਉਂਦੇ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ 20 ਜੁਲਾਈ ਤੋਂ ਵਿਆਪਕ ਮੈਂਬਰਸ਼ਿਪ ਮੁਹਿੰਮ ਚਲਾਏਗੀ। ਜਲੰਧਰ ਵਿਭਾਗ ਨੇ ਮੈਂਬਰਸ਼ਿਪ ਮੁਹਿੰਮ ਰਾਹੀਂ 17 ਹਜ਼ਾਰ ਵਿਦਿਆਰਥੀ ਮੈਂਬਰਾਂ ਨੂੰ ਸੰਗਠਨ ਨਾਲ ਜੋੜਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਲਈ ਕਾਰਕੁਨ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨਗੇ। ਇਸ ਮੌਕੇ ਰਾਘਵ ਭਾਰਦਵਾਜ, ਜਲੰਧਰ ਮਹਾਂਨਗਰ ਮੰਤਰੀ ਗੁਰਵੀਰ ਸਿੰਘ, ਜਲੰਧਰ ਮਹਾਂਨਗਰ ਸਹਿ-ਮੰਤਰੀ ਤ੍ਰਿਸ਼ਲਾ, ਪਰਿਸ਼ਿਤਾ, ਅੰਜਲੀ ਪਾਠਕ, ਊਰਵੀ ਰਾਠੌਰ ਸਮੇਤ ਵਿਦਿਆਰਥੀ ਪਰਿਸ਼ਦ ਦੇ ਹੋਰ ਕਾਰਕੁਨ ਮੌਜੂਦ ਰਹੇ।
ਪਿਛਲੀ ਖ਼ਬਰ 2 ਮਹੀਨੇ ਵਿਚ ਹੀ ਟੁੱਟ ਗਈ ਐੱਸ. ਐੱਸ. ਨਗਰ ਵਾਲੀ ਸੜਕ ਅਗਲੀ ਖ਼ਬਰ ਸਿਵਲ ਹਸਪਤਾਲ ’ਚ ਬਿਜਲੀ ਸਪਲਾਈ ਠੱਪ ਹੋਣ ਨਾਲ ਐਮਰਜੈਂਸੀ ਵਾਰਡ ਤੇ ਪਰਚੀ ਕਾਊਂਟਰ ਕਰਨੇ ਪਏ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।