06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਨਿਗਮ ਯੂਨੀਅਨ ਵਲੋਂ 143 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਦਾ ਵਿਰੋਧ ਮੇਅਰ ਨੂੰ ਮੰਗ ਪੱਤਰ ਦੇ ਕੇ ਪ੍ਰਾਜੈਕਟ ਰੱਦ ਕਰਨ ਦੀ ਕੀਤੀ ਮੰਗ

ਅਜੀਤ ਡੈਸਕ 14-07-2026
ਜਲੰਧਰ, 13 ਜੁਲਾਈ (ਸ਼ਿਵ)- ਕੂੜੇ ਦੀ ਸਮੱਸਿਆ ਨੂੰ ਖ਼ਤਮ ਕਰਨ ਵਾਲੇ 143 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਦਾ ਨਿਗਮ ਯੂਨੀਅਨਾਂ ਵਲੋਂ ਵਿਰੋਧ ਸ਼ੁਰੂ ਹੋ ਗਿਆ ਗਿਆ ਤੇ ਇਸ ਬਾਰੇ ਯੂਨੀਅਨ ਆਗੂ ਬੰਟੂ ਸਭਰਵਾਲ ਦੀ ਅਗਵਾਈ ਵਿਚ ਵਫ਼ਦ ਕੇ ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇ ਕੇ ਇਸ ਪ੍ਰਾਜੈਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਲਿਆ ਕੇ ਵਾਲਮੀਕੀ ਸਮਾਜ ਨਾਲ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਕੀ ਵਾਲਮੀਕੀ ਸਮਾਜ ਦੇ ਲੋਕ ਹੀ ਸਫ਼ਾਈ ਵਿਵਸਥਾ ਵਿਚ ਸਮਰੱਥ ਹਨ। ਬੰਟੂ ਸਭਰਵਾਲ ਨੇ ਕਿਹਾ ਕਿ 143 ਕਰੋੜ ਠੇਕਾ ਰੱਦ ਕਰਨ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨਾ ਮੰਨੀ ਗਈ ਅਤੇ 1196 ਦੀ ਭਰਤੀ ਵਿਚ ਵਾਲਮੀਕਿ ਸਮਾਜ ਤੋਂ ਇਲਾਵਾ ਹੋਰ ਲੋਕਾਂ ਨੂੰ ਭਰਤੀ ਕੀਤਾ ਗਿਆ ਤਾਂ 2027 ਦੀ ਵਿਧਾਨ ਸਭਾ ਚੋਣਾਂ ਵਿਚ ਵਾਲਮੀਕੀ ਸਮਾਜ ਆਮ ਆਦਮੀ ਪਾਰਟੀ ਦਾ ਪੂਰਨ ਤੌਰ ’ਤੇ ਬਾਈਕਾਟ ਕਰੇਗਾ ਜਿਸ ਦਾ ਖ਼ਮਿਆਜ਼ਾ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ । ਇਸ ਮੌਕੇ ਤੇ ਬੰਟੂ ਸਭਰਵਾਲ, ਸ਼ੰਮੀ ਲੂਥਰ, ਰਿੰਪੀ ਕਲਿਆਣ, ਮਨੀਸ਼ ਬਾਬਾ, ਸਿਕੰਦਰ ਖੋਸਲਾ, ਰਾਜਨ ਕਲਿਆਣ, ਵਿਨੋਦ ਗਿੱਲ, ਵਿਕਰਮ ਕਲਿਆਣ, ਹਿਤੇਸ਼ ਨਾਹਰ, ਸੋਨੂੰ ਸੁਪਰਵਾਈਜ਼ਰ, ਵਿਪਨ ਸਭਰਵਾਲ, ਮਨਦੀਪ ਸਿੰਘ ਮਿੱਠੂ, ਅਸ਼ੋਕ ਵਾਲਮੀਕੀ, ਸੁਨੀਲ ਦੱਤ ਬੌਬੀ, ਹਰਦੇਵ ਨਾਹਰ, ਗੌਰਵ , ਬਿੰਨੀ , ਹੈਪੀ ਥਾਪਰ, ਰਿੱਕੀ ਸਭਰਵਾਲ, ਸਨੀ ਖੋਸਲਾ, ਅਮਿੱਤ ਗਿੱਲ, ਅਨੂਪ ਥਾਪਰ ਤੇ ਹੋਰ ਹਾਜਰ ਸਨ।
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਅਗਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।