06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਚੋਣ ਕਮਿਸ਼ਨਰ ਡਾ. ਸੰਧੂ ਨੇ ਆਪਣੇ ਪੁਰਾਣੇ ਡੀ. ਏ. ਵੀ. ਕਾਲਜ ਦੇ ਵਫ਼ਦ ਦੀ ਕੀਤੀ ਮੇਜ਼ਬਾਨੀ

ਅਜੀਤ ਡੈਸਕ 13-07-2026

ਜਲੰਧਰ, 12 ਜੁਲਾਈ (ਜਸਪਾਲ ਸਿੰਘ)-ਡੀ. ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਵੱਤਸ ਦੀ ਅਗਵਾਈ ਵਿਚ ਇਕ ਉੱਚ-ਪੱਧਰੀ ਵਫ਼ਦ ਨੇ ਨਵੀਂ ਦਿੱਲੀ ਭਾਰਤ ਦੇ ਚੋਣ ਕਮਿਸ਼ਨਰ ਅਤੇ ਕਾਲਜ ਦੇ ਮਾਣਮੱਤੇ ਪੁਰਾਣੇ ਵਿਦਿਆਰਥੀ ਡਾ. ਐੱਸ. ਐੱਸ. ਸੰਧੂ ਨਾਲ ਮੁਲਾਕਾਤ ਕੀਤੀ । ਇਸ ਵਫ਼ਦ ਵਿੱਚ ਕਾਲਜ ਦੇ ਸੀਨੀਅਰ ਫੈਕਲਟੀ ਮੈਂਬਰ ਡਾ. ਦਿਨੇਸ਼ ਅਰੋੜਾ, ਡਾ. ਨਵਜੀਤ ਸ਼ਰਮਾ ਅਤੇ ਪ੍ਰੋ. ਸ਼ਰਦ ਮਨੋਚਾ ਸ਼ਾਿਮਲ ਸਨ । ਉਨ੍ਹਾਂ ਦੇ ਨਾਲ ਕਾਲਜ ਦੇ 8 ਹੋਣਹਾਰ ਅਤੇ ਮੈਰਿਟ ਹਾਿਸਲ ਵਿਦਿਆਰਥੀ ਆਸ਼ਿਮਾ ਅਰੋੜਾ, ਭਵਨੀਤ ਸਿੰਘ, ਕਾਵਿਆ, ਦਿਵਿਸ਼ੀ ਵਰਮਾ, ਤੁਸ਼ਾਰ ਚੱਢਾ, ਅੰਸ਼ਿਕਾ ਸ਼ਰਮਾ, ਮਾਤੰਗੀ ਤਿਵਾੜੀ ਅਤੇ ਅਕਸ਼ਿਤ ਗੁਪਤਾ ਵੀ ਮੌਜੂਦ ਸਨ । ਇਸ ਮੌਕੇ ਡਾ. ਐੱਸ. ਐੱਸ. ਸੰਧੂ ਨੇ ਡੀਏਵੀ ਕਾਲਜ, ਜਲੰਧਰ ਵਿੱਚ ਬਿਤਾਏ ਆਪਣੇ ਵਿਦਿਆਰਥੀ ਜੀਵਨ ਦੇ ਦਿਨਾਂ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਦਾ ਵੱਡਾ ਸਮਾਂ ਡੀ. ਏ. ਵੀ. ਕਾਲਜ ’ਚ ਬਿਤਾਇਆ। ਡਾ. ਸੰਧੂ ਨੇ ਆਪਣੇ ਨਿੱਜੀ ਅਤੇ ਪੇਸ਼ੇਵਰ ਜੀਵਨ ਦੇ ਸਫ਼ਰ ਨੂੰ ਖੁੱਲ੍ਹ ਕੇ ਸਾਂਝਾ ਕਰਦਿਆਂ ਸਪੱਸ਼ਟ ਪ੍ਰਵਾਨ ਕੀਤਾ ਕਿ ਉਨ੍ਹਾਂ ਦੇ ਜੀਵਨ ਵਿੱਚ ਵੀ ਕਈ ਉਤਾਰ-ਚੜ੍ਹਾਅ ਆਏ। ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਲੜਨ ‘ਤੇ ਇੱਕ ਡੂੰਘਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਡਾ. ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਸਫ਼ਲ ਹੋਣ ਲਈ ਮਨੁੱਖ ਵਿੱਚ ਅਸਫਲਤਾਵਾਂ ਨੂੰ ਸਵੀਕਾਰ ਕਰਨ ਦਾ ਜਿਗਰਾ ਹੋਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਕਿਹਾ ਕਿ ਜਲੰਧਰ ਦੀਆਂ ਕਲਾਸਾਂ ਤੋਂ ਲੈ ਕੇ ਦੇਸ਼ ਦੀ ਸਰਵਉੱਚ ਜਨਤਕ ਸੇਵਾ ਤੱਕ ਦਾ ਡਾ. ਸੰਧੂ ਦਾ ਇਹ ਸਫ਼ਰ ਪੂਰੇ ਕਾਲਜ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਇੱਕ ਵਧੀਆ ਸਰੋਤ ਹੈ।

ਪਿਛਲੀ ਖ਼ਬਰ ਬੀ.ਪੀ.ਟੀ. ਚੌਥੇ ਸਾਲ ’ਚ ਪਹਿਲਾ ਸਥਾਨ ਹਾਸਿਲ ਕਰ ਕਸ਼ਿਸ਼ ਮਾਹਨਾ ਬਣੀ ਗੋਲਡ ਮੈਡਲਿਸਟ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ - ਇੰਟਰਨੈਸ਼ਨਲ ਸਿੱਖ ਕੌਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।