06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਵਾਰਡ ਨੰਬਰ 39 ਵਿਚ ਨਵੇਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ

ਅਜੀਤ ਡੈਸਕ 13-07-2026

ਕੁਝ ਦਿਨਾਂ ਤੋਂ ਪਾਣੀ ਦੀ ਚੱਲ ਰਹੀ ਕਮੀ ਤੋਂ ਪੇ੍ਸ਼ਾਨ ਸੀ ਲੋਕ
ਜਲੰਧਰ, 12 ਜੁਲਾਈ (ਸ਼ਿਵ)-ਕੈਂਟ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 39 ਵਿਚ ਪਾਣੀ ਦਾ ਨਵੇਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਦਘਾਟਨ ਕਰਨ ਵਾਲਿਆਂ ਵਿਚ ਮੇਅਰ ਵਨੀਤ ਧੀਰ, ਕੈਂਟ ਹਲਕਾ ਦੀ ਆਪ ਇੰਚਾਰਜ ਰਾਜਵਿੰਦਰ ਕੌਰ ਥਿਆੜਾ , ਵਾਰਡ ਨੰਬਰ 39 ਤੋਂ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਸੀਨੀਅਰ ਆਪ ਆਗੂ ਕੌਂਸਲਰ ਪਤੀ ਲੱਕੀ ਦਾਦਰਾ ਹਾਜ਼ਰ ਸਨ। ਲੱਕੀ ਦਾਦਰਾ ਨੇ ਕਿਹਾ ਕਿ ਨਵੇਂ ਟਿਊਬਵੈੱਲ ਨਾਲ ਖੁਰਲਾ ਕਿੰਗਰਾ ,ਟਾਵਰ ਟਾਊਨ, ਰੈੱਡ ਰੋਜ਼ ਕਲੋਨੀ ਦੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਵਾਰਡ ਵਾਸੀਆਂ ਨੂੰ ਜਿਹੜੀ ਪਾਣੀ ਦੀ ਸਮੱਸਿਆ ਆਉਂਦੀ ਸੀ। ਉਸ ਤੋਂ ਜਲਦ ਹੀ ਰਾਹਤ ਮਿਲ ਜਾਵੇਗੀ। ਟਿਊਬਵੈੱਲ ਨੂੰ ਬੋਰ ਕਰਨ ਦੇ ਕੰਮ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਲਾਕਾ ਵਾਸੀਆਂ ਨੇ ਸ੍ਰੀਮਤੀ ਥਿਆੜਾ, ਲੱਕੀ ਦਾਦਰਾ ਤੇ ਹੋਰਾਂ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ‘ਸਤਲੁਜ’ ਫ਼ਿਲਮ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ - ਇੰਟਰਨੈਸ਼ਨਲ ਸਿੱਖ ਕੌਂਸਲ ਅਗਲੀ ਖ਼ਬਰ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਨੇ ਸ੍ਰੀ ਗੁਰੂ ਰਵਿਦਾਸ ਸਬੰਧੀ ਕਰਵਾਇਆ 6ਵਾਂ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।