07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਨਕੋਦਰ-ਜਲੰਧਰ ਹਾਈਵੇ ’ਤੇ ਹੋਏ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

ਅਜੀਤ ਡੈਸਕ 13-07-2026

ਲਾਂਬੜਾ, 12 ਜੁਲਾਈ (ਗੁਰਮੇਲ ਸਿੰਘ)- ਜਲੰਧਰ ਨਕੋਦਰ ਮੁੱਖ ਮਾਰਗ ’ਤੇ ਇੱਕ ਭਿਆਨਕ ਹਾਦਸੇ ਵਿਚ ਨੌਜਵਾਨ ਦੀ ਮੌਤ ਅਤੇ ਇੱਕ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਅਤੇ ਆਰਟੀਕਾ ਗੱਡੀ ਵਿਚਕਾਰ ਹੋਈ ਭਿਆਨਕ ਟੱਕਰ ਹੋ ਗਈ। ਆਰਟੀਕਾ ਗੱਡੀ ਜੋ ਕਿ ਨਕੋਦਰ ਸਾਈਡ ਤੋਂ ਆ ਰਹੀ ਸੀ ਅਤੇ ਇਸੇ ਤਰ੍ਹਾਂ ਸਿੰਘਾਂ ਤੋਂ ਲਾਂਬੜਾ ਵੱਲ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਗੱਡੀ ਦੇ ਪਿੱਛੇ ਜਾ ਰਹੇ ਸੀ ਨੇ ਸਿੰਘਾਂ ਪੈਟਰੋਲ ਪੰਪ ’ਤੇ ਤੇਲ ਪਵਾਉਣ ਵਾਸਤੇ ਰੁਕਣ ਲੱਗੀ ਗੱਡੀ ਵਿਚ ਪਿੱਛਿਓਂ ਮੋਟਰਸਾਈਕਲ ਸਵਾਰ ਵਿਕਾਸ ਕੁਮਾਰ ਅਤੇ ਅਭਿਸ਼ੇਕ ਨੇ ਟੱਕਰ ਮਾਰੀ, ਜਿਸ ਵਿੱਚ ਵਿਕਾਸ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਸਰਾ ਨੌਜਵਾਨ ਅਭਿਸ਼ੇਕ ਕੁਮਾਰ ਗੰਭੀਰ ਜ਼ਖਮੀ ਘਟਨਾ ਦੀ ਸੂਚਨਾ ਮਿਲਦੇ ਹੀ ਲਾਂਬੜਾ ਪੁਲਿਸ ਮੌਕੇ ’ਤੇ ਪਹੁੰਚ ਗਈ । ਜ਼ਖਮੀਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਸੀ । ਇਸ ਸਬੰਧੀ ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਦਿਲਕੁਸ਼ਾ ਮਾਰਕੀਟ ਵਿਚ ਵੱਡੀ ਸਮਰੱਥਾ ਦੀਆਂ ਬਿਜਲੀ ਤਾਰਾਂ ਪਾਈਆਂ-ਨਵਾਂ ਟਰਾਂਸਫ਼ਾਰਮਰ ਵੀ ਲਗਾਇਆ ਅਗਲੀ ਖ਼ਬਰ ਐਸ.ਆਈ.ਆਰ. ਤਹਿਤ ਜਲੰਧਰ ’ਚ ਦੋ ਦਿਨਾਂ ਵਿਸ਼ੇਸ਼ ਕੈਂਪ ਸਫ਼ਲਤਾਪੂਰਵਕ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।