07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵਿਦਿਆਰਥੀ ਪ੍ਰੀਸ਼ਦ ਜਲੰਧਰ ਦੀ ਨਵੀਂ ਟੀਮ ਦਾ ਐਲਾਨ

ਅਜੀਤ ਡੈਸਕ 12-07-2026
ਜਲੰਧਰ, 11 ਜੁਲਾਈ (ਸ਼ਿਵ)- ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਅਭਾਵਿਪ) ਜਲੰਧਰ ਮਹਾਂਨਗਰ ਵਲੋਂ ਸਾਲ 2026–27 ਲਈ ਨਵੀਂ ਮਹਾਂਨਗਰ ਇਕਾਈ ਦਾ ਐਲਾਨ ਕੀਤਾ ਗਿਆ। ਇਸ ਮੌਕੇ ਡਾ. ਪੰਕਜ ਬੱਗਾ, ਸੂਬਾ ਮੀਤ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਨੀ ਮੈਂਬਰ, ਅਭਾਵਿਪ, ਅਤੇ ਅੰਕਿਤ ਕੁੰਦਰਾ, ਸੂਬਾ ਸਹਿ ਸਕੱਤਰ, ਅਭਾਵਿਪ ਪੰਜਾਬ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਡਾ. ਸੰਦੀਪ ਕੁਮਾਰ ਨੂੰ ਮਹਾਂਨਗਰ ਪ੍ਰਧਾਨ ਅਤੇ ਗੁਰਵੀਰ ਸਿੰਘ ਨੂੰ ਮਹਾਂਨਗਰ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵੀਂ ਟੀਮ ਨੂੰ ਵਿਦਿਆਰਥੀ ਹਿਤਾਂ ਦੀ ਰੱਖਿਆ, ਸੰਗਠਨ ਦੇ ਵਿਸਤਾਰ ਅਤੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਨੂੰ ਸਮਰਪਣ ਅਤੇ ਨਿਸ਼ਠਾ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਡਾ. ਪੰਕਜ ਬੱਗਾ, ਸੂਬਾ ਮੀਤ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਭਾਵਿਪ ਨੇ ਨਵ-ਨਿਯੁਕਤ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਟੀਮ ਰਾਸ਼ਟਰ ਨਿਰਮਾਣ ਦੇ ਕਾਰਜਾਂ ਨੂੰ ਨਵੀਂ ਦਿਸ਼ਾ ਅਤੇ ਗਤੀ ਪ੍ਰਦਾਨ ਕਰੇਗੀ।
ਪਿਛਲੀ ਖ਼ਬਰ ਕਈ ਨਾਜਾਇਜ਼ ਉਸਾਰੀਆਂ, ਕਾਲੋਨੀਆਂ ਤੋਂ ਨਗਰ ਨਿਗਮ ਨੂੰ ਨਹੀਂ ਮਿਲੇ ਕਰੋੜਾਂ ਰੁਪਏ ਅਗਲੀ ਖ਼ਬਰ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਦੁਨੀਆ ਦੀ ਸਭ ਤੋਂ ਵੱਡੀ ਪਰਫਿਊਮ ਵਾਲ ‘ਵੇਸੈਂਸ ਲਕਸ’ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।