12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪੰਜਾਬ ਜੂਨੀਅਰ ਮੈਨ ਹਾਕੀ ਟੀਮ ਦੇ ਚੋਣ ਟਰਾਇਲ 13 ਨੂੰ

ਅਜੀਤ ਡੈਸਕ 10-07-2026
ਜਲੰਧਰ, 9 ਜੁਲਾਈ (ਡਾ.ਜਤਿੰਦਰ ਸਾਬੀ ) ਹਾਕੀ ਇੰਡੀਆ ਵਲੋਂ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਵਿਖੇ ਹਾਕੀ ਇੰਡੀਆ ਵਲੋਂ 28 ਜੁਲਾਈ ਤੋਂ 8 ਅਗਸਤ 2026 ਤਕ ਕਰਵਾਈ ਜਾ ਰਹੀ 16ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੇਣ ਵਾਲੀ ਪੰਜਾਬ ਜੂਨੀਅਰਮੈਨ ਹਾਕੀ ਟੀਮ ਦੀ ਚੋਣ ਲਈ ਚੋਣ ਟਰਾਇਲ 13 ਜੁਲਾਈ 2026 ਨੂੰ ਜਲੰਧਰ ਦੇ ਕੇ ਪੀ ਐਸਟਰੋਟਰਫ ਹਾਕੀ ਸਟੇਡੀਅਮ ਮਿੱਠਾਪੁਰ ਵਿਖੇ ਸਵੇਰੇ 8 ਵਜੇ ਸ਼ੁਰੂ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ਵਿੱਚ 1-1-2007 ਤੋਂ ਬਾਅਦ ਜਨਮੇ ਖਿਡਾਰੀ ਹੀ ਹਿੱਸਾ ਲੈ ਸਕਦੇ ਹਨ। ਇਨ੍ਹਾਂ ਚੋਣ ਟਰਾਇਲਾਂ ਵਿੱਚ ਭਾਗ ਲੇਣ ਵਾਲੇ ਖਿਡਾਰੀ ਆਪਣੇ ਅਸਲ ਜਨਮ ਸਰਟੀਫਿਕੇਟ ਅਤੇ ਅਸਲ ਆਧਾਰ ਕਾਰਡ ਨਾਲ ਲੈ ਕੇ ਆਉਣ। ਇਹ ਦਸਤਾਵੇਜ਼ ਨਾ ਲਿਆਉਣ ਦੀ ਸੂਰਤ ਵਿਚ ਖਿਡਾਰੀ ਨੂੰ ਚੋਣ ਟਰਾਇਲਾਂ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਚੋਣ ਮੈਨੀਫੈਸਟੋ ਵਿਚ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਸਰਕਾਰ - ਸੰਧੂ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।