30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਕੋਟਰਾਮ ਦਾਸ ਆਬਾਦੀ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ

ਅਜੀਤ ਡੈਸਕ 07-07-2026
ਚੁਗਿੱਟੀ/ ਜੰਡੂਸਿੰਘਾ, 6 ਜੁਲਾਈ (ਨਰਿੰਦਰ ਲਾਗੂ)- ਸਥਾਨਕ ਮੁਹੱਲਾ ਕੋਟ ਰਾਮਦਾਸ ਅਬਾਦੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਬਾਬਾ ਰਾਮਾ ਜੀ ਅਤੇ ਬਾਬਾ ਵੈਦ ਸ਼ਰਨ ਦਾਸ ਵਿਖੇ 82 ਵਾਂ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਤਮਾਮ ਰਸਮਾ ਨਿਭਾਉਂਦੇ ਹੋਏ ਹਾਜ਼ਰੀਨ ਵੱਲੋਂ ਸਰਬੱਤ ਦੇ ਭਲੇ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਵੱਖ -ਵੱਖ ਗਾਇਕ ਕਲਾਕਾਰਾਂ ਵੱਲੋਂ ਧਾਰਮਿਕ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਪਹੁੰਚੀਆਂ ਵੱਖ -ਵੱਖ ਸ਼ਖ਼ਸੀਅਤਾਂ ਵੱਲੋਂ ਪ੍ਰਬੰਧਕਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਸੰਗਤਾਂ ਨੂੰ ਲੋਕ ਭਲਾਈ ਦੇ ਕੰਮਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਪ੍ਰਵੀਨ ਪਹਿਲਵਾਨ ਵਲੋਂ ਆਏ ਹੋਏ ਪਤਵੰਤਿਆਂ ਅਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਤੇ ਇਸ ਦੇ ਨਾਲ -ਨਾਲ ਗਾਇਕ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਚੰਦ, ਸੁਖਵਿੰਦਰ ਭੁੱਟਾ, ਡਾਕਟਰ ਰਾਜ, ਡਾਕਟਰ ਸਰਜੀਵਨ, ਜਤਿੰਦਰ ਕੁਮਾਰ, ਸੋਨੂੰ ਕੁਮਾਰ ਤੇ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵਲੋਂ 17 ਨੂੰ ਤਰਨ ਤਾਰਨ ਵਿਖੇ ਕਿਸਾਨ ਕਨਵੈਨਸ਼ਨ ਦਾ ਐਲਾਨ ਅਗਲੀ ਖ਼ਬਰ ਰਜਿੰਦਰ ਪਾਲ ਸਿੰਘ ਨੇ ਸਹਾਇਕ ਫੂਡ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।