30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੈਲੂਨ ’ਤੇ ਆਏ ਨੌਜਵਾਨ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਬਾਈਕ ਤੇ ਦਾਤਰ ਛੱਡ ਕੇ ਭੱਜੇ ਹਮਲਾਵਰ

ਅਜੀਤ ਡੈਸਕ 07-07-2026
ਜਲੰਧਰ, 6 ਜੁਲਾਈ (ਜਤਿੰਦਰ ਪੰਮੀ)–ਭਾਰਗੋ ਕੈਂਪ ’ਚ ਸੋਮਵਾਰ ਨੂੰ ਸੈਲੂਨ ’ਤੇ ਆਏ ਨੌਜਵਾਨ ਉਪਰ ਕੁਝ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਵਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਨੌਜਵਾਨ ਦੀ ਸਿਰ ’ਚ ਸੱਟ ਲੱਗੀ ਤੇ ਉਹ ਲਹੂ-ਲੁਹਾਨ ਹੋ ਗਿਆ। ਉਸ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੁਹੱਲਾ ਵਾਸੀਆਂ ਦੇ ਇਕੱਠੇ ਹੋਣ ਕਾਰਨ ਹਮਲਾਵਰ ਆਪਣਾ ਇਕ ਮੋਟਰਸਾਈਕਲ ਤੇ ਵਾਰਦਾਤ ’ਚ ਵਰਤਿਆ ਦਾਤਰ ਉਥੇ ਹੀ ਛੱਡ ਕੇ ਭੱਜ ਗਏ। ਸੂਚਨਾ ਮਿਲਣ ’ਤੇ ਥਾਣਾ ਭਾਰਗੋ ਕੈਂਪ ਦੇ ਏ. ਐੱਸ. ਆਈ ਮੌਕੇ ’ਤੇ ਪੁੱਜੇ ਅਤੇ ਜਾਣਕਾਰੀ ਹਾਸਲ ਕੀਤੀ। ਘਟਨਾ ਸਥਾਨ ’ਤੇ ਮੌਜੂਦ ਔਰਤਾਂ ਵਿੱਚੋਂ ਨੀਲਮ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਆਪਣੇ ਪੇਕੇ ਘਰ ਮਿਲਣ ਆਈ ਸੀ। ਇਸੇ ਦੌਰਾਨ ਉਸ ਦਾ ਭਤੀਜਾ ਨਾਈ ਦੀ ਦੁਕਾਨ ’ਤੇ ਗਿਆ ਤਾਂ ਉਸ ਉਪਰ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦੇ ਸਿਰ ’ਚ ਖੂਨ ਵਗ ਰਿਹਾ ਸੀ। ਉਸ ਨੇ ਆਪਣੇ ਭਤੀਜੇ ਨੂੰ ਤੁਰੰਤ ਪਰਿਵਾਰ ਸਮੇਤ ਸਿਵਲ ਹਸਪਤਾਲ ਭੇਜ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਸੈਲੂਨ ਦੇ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਿਰ ਭੱਜ ਗਏ ਪਰ ਲੋਕਾਂ ਦੀ ਇਕੱਠੇ ਹੋਣ ਕਰਕੇ ਉਹ ਮੋਟਰਸਾਈਕਲ ਤੇ ਦਾਤਰ ਉਥੇ ਹੀ ਛੱਡ ਗਏ। ਇਹ ਦੋਵੇਂ ਚੀਜ਼ਾਂ ਪੁਲਿਸ ਨੇ ਬਰਾਮਦ ਕਰਕੇ ਕਬਜ਼ੇ ਵਿੱਚ ਲੈ ਲਈਆਂ। ਕਾਰਵਾਈ ਕਰਨ ਲਈ ਪੁੱਜੇ ਏ. ਐੱਸ. ਆਈ. ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜ਼ਖ਼ਮੀ ਦੀ ਮੈਡੀਕਲ ਰਿਪੋਰਟ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ। ਦੇਰ ਰਾਤ ਤੱਕ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਸੀ।
ਪਿਛਲੀ ਖ਼ਬਰ ਕੈਂਬਰਿਜ ਇਨੋਵੇਟਿਵ ਸਕੂਲ ’ਚ ਸ੍ਰੀ ਐਮ ਸਰ ਵਿਦਿਆਰਥੀਆਂ ਦੇ ਰੂਬਰੂ ਹੋਏ ‘ਯਾਤਰਾ ਜਾਰੀ ਹੈ’ ਕਿਤਾਬ ਪੰਜਾਬੀ ਭਾਸ਼ਾ ’ਚ ਲ... ਅਗਲੀ ਖ਼ਬਰ ਜਲੰਧਰ ਤੋਂ ਲੰਘਦੇ ਹਾਈਵੇ ਦੀ ਸਰਵਿਸ ਰੋਡ ’ਤੇ ਪਾਈਪਾਂ ਜੋੜਨ ਦਾ ਕੰਮ ਰੋਕਿਆ ਬਰਸਾਤਾਂ ਤੋਂ ਬਾਅਦ ਸੜਕ ਪੁੱਟਣ ਦਾ ਕੰਮ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।