06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਤਹਿਬਾਜ਼ਾਰੀ ਸ਼ਾਖਾ ਦੀ ਨਵੀਂ ਟੀਮ ਨੇ 2 ਮਹੀਨੇ ਵਿਚ 49 ਲੱਖ ਦੀ ਇਕੱਠੀ ਕੀਤੀ ਆਮਦਨ ਭਗਤ ਸਿੰਘ ਚੌਕ, ਰੈਣਕ ਬਾਜ਼ਾਰ ਸਮੇਤ ਕਈ ਇਲਾਕਿਆਂ ਵਿਚ ਜ਼ਬਤ ਕੀਤਾ ਸਾਮਾਨ

ਅਜੀਤ ਡੈਸਕ 03-07-2026
ਜਲੰਧਰ, 2 ਜੁਲਾਈ (ਸ਼ਿਵ)-ਮੇਅਰ ਵਨੀਤ ਧੀਰ ਦੀ ਹਦਾਇਤ ’ਤੇ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੀ ਆਮਦਨ ਵਧਾਉਣ ਲਈ ਜਿਹੜੀ ਨਵੀਂ ਟੀਮ ਲਗਾਈ ਗਈ ਸੀ। ਉਸ ਵਲੋਂ ਹੁਣ ਚੰਗੇ ਨਤੀਜੇ ਸਾਹਮਣੇ ਲਿਆਏ ਜਾਣ ਲੱਗੇ ਹਨ। ਸੁਪਰਡੈਂਟ ਕੁਲਵਿੰਦਰ ਸਿੰਘ ਨਾਗਰਾ ਦੀ ਅਗਵਾਈ ਵਿਚ ਟੀਮ ਨੇ ਦੋ ਮਹੀਨੇ ਵਿਚ ਹੀ ਕਰੀਬ 48.74 ਲੱਖ ਰੁਪਏ ਦੀ ਵਸੂਲੀ ਕੀਤੀ ਹੈ। ਅਪ੍ਰੈਲ ਮਹੀਨੇ ਵਿਚ ਪਿਛਲੀ ਟੀਮ ਨੇ 4.74 ਲੱਖ ਰੁਪਏ ਇਕੱਠੇ ਕੀਤੇ ਸੀ ਜਦਕਿ ਨਵੀਂ ਟੀਮ ਨੇ ਮਈ, ਜੂਨ ਵਿਚ ਹੀ ਇਹ ਵਸੂਲੀ ਦਿਖਾਈ ਹੈ। ਸ਼ਹਿਰ ਵਿਚ ਕਰੀਬ 21 ਤੋਂ 22 ਹਜ਼ਾਰ ਦੇ ਕਰੀਬ ਰੇਹੜੀਆਂ ਮੌਜੂਦ ਹਨ ਤਾਂ ਇਨ੍ਹਾਂ ਤੋਂ ਇਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਰਕਮ ਆਉਣ ’ਤੇ ਹੀ ਕਰੋੜਾਂ ਰੁਪਏ ਦੀ ਵਸੂਲੀ ਪ੍ਰਾਪਤ ਹੋ ਸਕਦੀ ਹੈ। ਸ਼ਾਖਾ ਨੂੰ ਹੁਣ ਆਨਲਾਈਨ ਵੀ ਆਮਦਨ ਮਿਲਣ ਲੱਗ ਪਈ ਹੈ। ਸੁਪਰਡੈਂਟ ਸ. ਨਾਗਰਾ ਦਾ ਕਹਿਣਾ ਸੀ ਕਿ ਲੱਗੀਆਂ ਰੇਹੜੀਆਂ ਤੋਂ ਲਗਾਤਾਰ ਵਸੂਲੀ ਕੀਤੀ ਜਾਵੇਗੀ ਤੇ ਸ਼ਹਿਰ ਵਿਚ ਜਿਹੜੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਉਹ ਪਿੱਛੇ ਕਰਵਾਏ ਜਾਣਗੇ ਤੇ ਲੋਕਾਂ ਦੇ ਚਲਾਨ ਕੀਤੇ ਜਾਣਗੇ। ਉਧਰ ਅੱਜ ਟੀਮ ਵਲੋਂ ਰੈਣਕ ਬਾਜ਼ਾਰ ਸਮੇਤ ਭਗਤ ਸਿੰਘ ਚੌਕ ਸਮੇਤ ਹੋਰ ਵੀ ਕਈ ਇਲਾਕਿਆਂ ਵਿਚ ਦੁਕਾਨਾਂ ਅੱਗੇ ਲਗਾ ਸਾਮਾਨ ਜ਼ਬਤ ਕੀਤਾ। ਮਿਲਾਪ ਚੌਕ ਤੋਂ ਲੈ ਕੇ ਭਗਤ ਸਿੰਘ ਚੌਕ ਵਿਚ ਲੋਕਾਂ ਨੇ ਆਪਣੀਆਂ ਤਰਪਾਲਾਂ ਤੇ ਹੋਰ ਸਾਮਾਨ ਕਾਫੀ ਅੱਗੇ ਤੱਕ ਰੱਖ ਲਿਆ ਹੈ, ਜਿਸ ਕਰਕੇ ਟ੍ਰੈਫ਼ਿਕ ਜਾਮ ਹੋ ਰਿਹਾ ਹੈ। ਅੱਜ ਵੀ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੇ ਸਹਿਯੋਗ ਨਾਲ ਕਈ ਥਾਵਾਂ ’ਤੇ ਚਲਾਨ ਕੀਤੇ ਗਏ ਤੇ ਕਬਜ਼ੇ ਹਟਾਏ ਗਏ। ਇਸ ਮੌਕੇ ਇੰਸਪੈਕਟਰ ਬਲਜਿੰਦਰ ਸਿੰਘ, ਅਸ਼ੀਸ਼ ਕੁਮਾਰ ਤੇ ਹੋਰ ਵੀ ਕਰਮਚਾਰੀ ਸਨ। ਸੁਪਰਡੈਂਟ ਕੁਲਵਿੰਦਰ ਸਿੰਘ ਨਾਗਰਾ ਦਾ ਕਹਿਣਾ ਸੀ ਕਿ ਨਵੀਂ ਟੀਮ ਦਾ ਧਿਆਨ ਦੁਕਾਨਾਂ ਦੇ ਅੱਗੇ ਲੱਗੇ ਕਬਜ਼ਿਆਂ ਨੂੰ ਹਟਾਉਣਾ ਤੋਂ ਇਲਾਵਾ ਆਮਦਨ ਵਧਾਉਣ ਲਈ ਲਗਾਤਾਰ ਵਸੂਲੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਵਿਦਿਆਰਥੀਆਂ ਵਲੋਂ ਸਕੋਲਾਸਟਿਕ ਐਪਟੀਟਿਊਡ ਟੈਸਟ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਿੱਖ ਵਿਰਾਸਤ ਦੀ ਰੱਖਿਆ ਲਈ ਚੁੱਕੇ ਗਏ ਠੋਸ ਕਦਮ ਸ਼ਲਾਘਾਯੋਗ-ਸਰਤਾਜ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।