06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪਾਣੀ ਤੇ ਸੀਵਰੇਜ ਦੇ ਬਕਾਇਆ ਨਾ ਦੇਣ ’ਤੇ ਕੁਨੈਕਸ਼ਨ ਕੱਟੇ

ਅਜੀਤ ਡੈਸਕ 29-06-2026
ਜਲੰਧਰ, 28 ਜੂਨ (ਸ਼ਿਵ)- ਮੇਅਰ ਵਨੀਤ ਧੀਰ ਅਤੇ ਨਗਰ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਜੀ ਦੇ ਨਿਰਦੇਸ਼ਾਂ ਅਨੁਸਾਰ, ਫਲੈਗ ਸਕਾਊਟ ਅਸਟੇਟ ਅਫਸਰ-ਕਮ-ਚੀਫ ਟੈਕਸ ਕਲੈਕਟਰ ਅਸ਼ਵਨੀ ਗਿੱਲ ਅਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆਂ ਜੀ ਦੀ ਦੇਖ-ਰੇਖ ਹੇਠ ਅੱਜ ਜ਼ੋਨ ਨੰਬਰ 3 ਵਿਚ ਕਾਰਵਾਈ ਕੀਤੀ ਗਈ। ਇਸ ਦੌਰਾਨ ਜ਼ੋਨ ਨੰ:-3 ਵਲੋਂ ਕੀਤੀ ਗਰੀ ਕਾਰਵਾਈ ਦੌਰਾਨ ਕੁੱਲ ਰਕਮ 1,33,000ਰੁ: ਵਸੂਲੀ ਗਈ। ਇਸ ਤੋਂ ਇਲਾਵਾ ਅੱਜ ਜ਼ੋਨ ਨੰਬਰ 3 ਵਿਚ ਬੈਂਕ ਆਫ਼ ਬੜੌਦਾ ਸ਼ਾਖਾ ਬਸਤੀ ਬਾਵਾ ਖੇਲ੍ਹ ਤੇ ਕਾਰਵਾਈ ਕਰਦਿਆਂ ਸੀਵਰੇਜ ਡਿਸਪੋਜ਼ਲ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। ਜਿਸ ਦਾ ਕੁੱਲ ਬਕਾਇਆ 5,73,000ਰੁਪਏ ਸੀ। ਇਹ ਕਾਰਵਾਈ ਜ਼ੋਨ ਨੰਬਰ 3 ਦੇ ਇੰਸਪੈਕਟਰ ਇੰਦਰਜੀਤ ਸਿੰਘ ਤੇ ਰਾਹੁਲ ਕੁਮਾਰ ਵੱਲੋਂ ਅਮਲ ਵਿਚ ਲਿਆਂਦੀ ਗਈ। ਨਗਰ ਨਿਗਮ ਜਲੰਧਰ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬਕਾਇਆ ਪਾਣੀ ਅਤੇ ਸੀਵਰੇਜ ਬਿਲ ਸਮੇਂ ਸਿਰ ਜਮਾਂ ਕਰਵਾਉਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਿਆ ਜਾ ਸਕੇ।
ਪਿਛਲੀ ਖ਼ਬਰ ਆਈ.ਵੀ. ਵਰਲਡ ਸਕੂਲ ਵਲੋਂ ‘ਸਬਕ ਇੱਕ ਸਕੂਲ ਲੀਡਰ ਤੋਂ’ ਕਿਤਾਬ ਜਾਰੀ ਅਗਲੀ ਖ਼ਬਰ ਸਤਿਗੁਰੂ ਕਬੀਰ ਜੀ ਨੇ ਸਮਾਜ ਨੂੰ ਏਕਤਾ ਤੇ ਭਾਈਚਾਰੇ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ- ਅਤੁਲ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।