06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸ੍ਰੀ ਗੋਬਿੰਦ ਗਊ ਧਾਮ ਲਾਬੜਾ ਵਿੱਚ ਬਾਬਾ ਫਕੀਰਾਂ ਵਾਲਿਆਂ ਦਾ ਮੇਲਾ ਸਮਾਪਤ

ਅਜੀਤ ਡੈਸਕ 29-06-2026
ਲਾਂਬੜਾ 28 ਜੂਨ (ਗੁਰਮੇਲ ਸਿੰਘ) ਇਲਾਕੇ ਦੀਆਂ ਸੰਗਤਾਂ ਦੀ ਅਟੁੱਟ ਆਸਥਾ ਦੇ ਕੇਂਦਰ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਸ੍ਰੀ ਗੋਬਿੰਦ ਗਊ ਧਾਮ ਲਾਬੜਾ ਵਿੱਚ ਬਾਬਾ ਫਕੀਰਾਂ ਵਾਲਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਲਾਂਬੜਾ ਵਿਖੇ ਬੜੀ ਸ਼ਰਧਾ ਉਤਸ਼ਹ ਤੇ ਧੂਮਧਾ ਨਾਲ ਸੰਪੰਨ ਹੋਇਆ। ਮੇਲੇ ਦੌਰਾਨ ਲਾਗਲੇ ਪਿੰਡ ਵਿੱਚੋਂ ਪਹੁੰਚੀਆਂ ਸੰਗਤਾਂ ਨੇ ਦਰਬਾਰ ਵਿੱਚ ਨਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੁੱਖ ਸੇਵਾਦਾਰ ਅਭਿਸ਼ੇਕ ਬਖਸ਼ੀ ਨੇ ਦੱਸਿਆ ਕਿ 28 ਜੂਨ ਸਵੇਰੇ ਚਿਰਾਗ ਜਗਾਉਣ ਅਤੇ ਝੰਡਾ ਚੜ੍ਹਾਉਣ ਦੀ ਰਸਮ ਨਾਲ ਮੇਲੇ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਉਪਰੰਤ ਮੇਲੇ ਵਿੱਚ ਸੱਭਿਆਚਾਰ ਗਾਇਕ ਕਲਾਕਾਰ ਗੁਰਮੁਖ ਦੁਆਬੀਆ, ਮਾਨ ਸਿਸਟਮ, ਦੀਪ ਸਫੀਪੁਰੀਆ, ਦਿਲਸ਼ਾਦ ਖਾਨ, ਹੈਪੀ ਸਿੱਧੂ ਤੇ ਭਾਰਤੀ ਸਨੇ ਆਪਣੇ ਗੀਤਾਂ ਅਤੇ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਇਸ ਗਊਸ਼ਾਲਾ ਧਾਮ ਲਾਬੜਾ ਦੀ ਸ਼ੁਰੂਆਤ ਸਵਰਗੀ ਧਰਮਪਾਲ ਧੰਮਾ ਨੇ ਕੀਤੀ ਸੀ। ਇਸ ਮੇਲੇ ਦੀ ਰੌਣਕ ਵਧਾਉਣ ਵਾਸਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ., ਰਾਜ ਕੁਮਾਰ ਸਾਕੀ, ਮਨੋਜ ਨਨਾ (ਹਿੰਦ ਕ੍ਰਾਂਤੀ ਦਲ), ਮੈਨੂੰ ਬੰਗਾ, ਵੰਦਨਾ ਮਹਿਤਾ (ਕਾਂਗਰਸ), ਅਜੇ ਵਰਮਾ (ਆਮ ਆਦਮੀ ਪਾਰਟੀ ਨਕੋਦਰ) ਅਤੇ ਹੋਰ ਕਈ ਮਹਾਨ ਹਸਤੀਆਂ ਨੇ ਦਰਬਾਰ ਵਿੱਚ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਰਾਸ਼ਟਰੀ ਅਥਲੈਟਿਕਸ ’ਚ ਕਰਨਵੀਰ ਸੰਧੂ ਬਣੇ ਚੈਪੀਅਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਕਰਵਾਇਆ ਮਹੀਨਾਵਾਰੀ ਵਿਸ਼ੇਸ਼ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।