18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਲੰਘ ਰਹੇ ਮਿੱਟੀ ਦੇ ਓਵਰਲੋਡ ਟਿੱਪਰ ਅਤੇ ਟਰਾਲੀਆਂ

ਅਜੀਤ ਡੈਸਕ 28-06-2026
ਲਾਂਬੜਾ, 27 ਜੂਨ (ਗੁਰਮੇਲ ਸਿੰਘ)-ਥਾਣਾ ਲਾਂਬੜਾ ਦੀ ਨੱਕ ਹੇਠ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਅੰਨੇ ਵਾਹ ਲੰਘ ਰਹੇ ਓਵਰਲੋਡ ਮਿੱਟੀ ਦੇ ਭਰੇ ਟਿੱਪਰ ਅਤੇ ਟਰਾਲੀ ਨੇ ਰਾਹਗੀਰਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਪਿੰਡਾਂ ਦੇ ਲੋਕਾਂ ਅਨੁਸਾਰ ਹਰ ਰੋਜ਼ ਪ੍ਰਤਾਪਰਾ ਤੋਂ ਨਿਜਰਾਂ ਵਾਇਆ ਕੋਟ ਸਦੀਕ ਵੱਲ ਆ ਰਹੀ ਮੇਨ ਰੋਡ ਤੇ ਮਿੱਟੀ ਦੇ ਭਰੇ ਓਵਰਲੋਡ ਟਿੱਪਰ ਅਤੇ ਟਰਾਲੀਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਕਿਸੇ ਡਰ ਦੇ ਉੱਚੀ ਉੱਚੀ ਪ੍ਰੈਸ਼ਰ ਹਾਰਨਾ ਦੀ ਵਰਤੋਂ ਕਰਦੇ ਹਨ । ਰੋਡ ਉੱਪਰ ਲੰਘਦੇ ਤੇਜ਼ ਤਰਾਕ ਟਿਪਰ ਅਤੇ ਟਰਾਲੀਆਂ ਦੀ ਰਫਤਾਰ ਦੀ ਕੋਈ ਵੀ ਸੀਮਾ ਨਹੀਂ ਹੁੰਦੀ । ਟਿੱਪਰਾਂ ਤੇ ਟਰਾਲੀਆਂ ਵਿੱਚ ਮਿੱਟੀ ਉੱਪਰ ਤੱਕ ਭਰੇ ਹੁੰਦੇ ਹਨ। ਜਿਸ ਨੂੰ ਬਿਨਾਂ ਤਰਪਾਲ ਤੋ ਢਕੇ ਹੀ ਸੜਕਾਂ ਵਿੱਚੋਂ ਲੰਘਾਇਆ ਜਾਂਦਾ ਹੈ। ਜਿਸ ਕਾਰਨ ਲੋਕਾਂ ਅਤੇ ਦੋਪਈਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਮਿੱਟੀ ਪੈਂਦੀ ਹੈ ਜਿਸ ਨਾਲ ਉਹਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਡਿਊਟੀ ਕਰ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਇਹ ਓਵਰਲੋਡ ਟਿੱਪਰ ਅਤੇ ਟਰਾਲੀਆਂ ਪੁਲਿਸ ਨਾਕੇ ਦੀ ਮੂਰਿਓ ਵੀ ਲੰਘਦੇ ਹਨ ,ਪਰ ਪੁਲਿਸ ਨੂੰ ਸ਼ਾਇਦ ਇਹ ਨਜ਼ਰ ਨਹੀਂ ਆਉਂਦੇ। ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਓਵਰਲੋਡ ਟਿੱਪਰਾਂ ਤੇ ਟਰਾਲੀਆਂ ਕਾਰਨ ਕਈ ਸੜਕੀ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਪੁਲਿਸ ਦੇ ਸਿਰ ਤੇ ਜੂ ਨਹੀਂ ਸਰਕ ਰਹੀ। ਅਖੀਰ ਪਿੰਡਾਂ ਅਤੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ । ਕਿ ਸੜਕ ਤੇ ਮੌਤ ਵੰਡ ਦੇ ਇਨਾਂ ਓਵਰਲੋਡ ਟਿੱਪਰਾਂ ਤੇ ਟਰਾਲੀਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਪਿੰਡਾਂ ਵਾਲੇ ਅਤੇ ਰਾਹਗੀਰ ਸੁੱਖ ਦਾ ਸਾਹ ਲੈਣ ਸਕਣ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਨਕੋਦਰ, ਆਦਮਪੁਰ ਤੇ ਜਲੰਧਰ ਪੱਛਮੀ ਤੋਂ ਨਹੀਂ ਲੱਭ ਰਹੇ ਹਲਕਾ ਇੰਚਾਰਜ ਅਗਲੀ ਖ਼ਬਰ ਨਿਗਮ ਦੇ ਕਈ ਵਾਰ ਅਲਟੀਮੇਟਮ ਦੇਣ ਤੋਂ ਬਾਅਦ ਵੀ ਗਰੀਨ ਬੈਲਟ ਦੇ ਕੰਮ ’ਤੇ ਉੱਠ ਰਹੀਆਂ ਉਂਗਲਾਂ ਪਟੇਲ ਚੌਕ ਤੋਂ ਲੈ ਕੇ ਬਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।