18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗੁਰਮਤਿ ਸਿੱਖਿਆ ਸਭਾ ਵਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਸਾਲਾਨਾ ਸਮਾਗਮ

ਅਜੀਤ ਡੈਸਕ 28-06-2026
ਜਲੰਧਰ, 27 ਜੂਨ (ਐੱਮ. ਐੱਸ. ਲੋਹੀਆ) - ਬੱਚਿਆਂ ਨੂੰ ਸਕੂਲੀ ਵਿੱਦਿਆ ਤੋਂ ਇਲਾਵਾ ਧਾਰਮਿਕ ਸਿੱਖਿਆ ਦੀ ਚੇਤਨਾ ਪੈਦਾ ਕਰਨ ਵਾਲੀ ਪ੍ਰਮੁੱਖ ਸੰਸਥਾ ਗੁਰਮਤਿ ਸਿੱਖਿਆ ਸਭਾ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਿਹਾ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਅਕਾਲੀ ਰਛਪਾਲ ਸਿੰਘ, ਅਕਾਲੀ ਮਨਬੀਰ ਸਿੰਘ, ਜਸਮੀਤ ਸਿੰਘ ਸੀ.ਏ., ਗਿਆਨੀ ਤਰਸੇਮ ਸਿੰਘ, ਸਾਹਿਬ ਸਿੰਘ ਲੱਖਣਾ, ਕੁਲਵਿੰਦਰ ਸਿੰਘ ਅਤੇ ਮਨਮੀਤ ਸਿੰਘ ਦੀ ਅਗਵਾਈ ’ਚ ਇਹ ਸੰਸਥਾ ਗੁਰਮਤਿ ਸਿੱਖਿਆ ਸਭਾ ਸਿਰਫ਼ ਧਾਰਮਿਕ ਪ੍ਰਚਾਰ ਹਿੱਤ ਜਿੱਥੇ ਬੱਚਿਆਂ ਨੂੰ ਨਿੱਤਨੇਮ, ਗੁਰਬਾਣੀ ਪਾਠ, ਕੀਰਤਨ, ਤਬਲਾ, ਹਰਮੋਨੀਅਮ ਅਤੇ ਕਥਾ ਵੀਚਾਰਾਂ ਕਰਨ ਬਾਰੇ ਤਿਆਰ ਕਰਦੀ ਹੈ, ਉੱਥੇ ਬੱਚਿਆਂ ਤੋਂ ਇਲਾਵਾ ਹਰ ਉਮਰ ਦਾ ਵਿਅਕਤੀ (ਪੁਰਸ਼ ਅਤੇ ਇਸਤਰੀਆਂ) ਇਸ ਸੰਸਥਾ ਦਾ ਮੈਂਬਰ ਬਣ ਸਕਦਾ ਹੈ। ਅੱਜ ਦੇ ਸਮਾਗਮ ’ਚ 120 ਤੋਂ ਵੱਧ ਸਿੱਖਿਆਰਥੀਆਂ ਨੇ ਭਾਗ ਲੈ ਕੇ ਕੀਰਤਨ, ਕਥਾ ਵੀਚਾਰਾਂ, ਲੈਕਚਰ, ਕਵਿਤਾ ਅਤੇ ਗੁਰਬਾਣੀ ਸ਼ਬਦ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਸਾਰੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸਹਿਜ ਪਾਠਾਂ ਦੇ ਭੋਗ ਵੀ ਪਾਏ ਗਏ। ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਸਿੱਖਿਆਰਥੀ ਰੂਪ ’ਚ ਅਤੇ ਸੰਗਤੀ ਰੂਪ ’ਚ ਸ਼ਮੂਲੀਅਤ ਕਰਕੇ ਦੀਵਾਨ ਦਾ ਅਨੰਦ ਮਾਣਿਆ। ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਗੁਰਮਤਿ ਸਿੱਖਿਆ ਸਭਾ ਦੇ ਸਮੂਹ ਮੈਂਬਰਾਂ ਦੀ ਇਸ ਨੇਕ ਕਾਰਜ ਲਈ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਸਿੱਖਿਆਰਥੀਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਵੀ ਕੀਤਾ। ਸੰਗਤ ’ਚ ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਸਤਿੰਦਰਪਾਲ ਸਿੰਘ ਛਾਬੜਾ, ਗੁਰਮੀਤ ਸਿੰਘ, ਇੰਦਰਪਾਲ ਸਿੰਘ ਸਕੱਤਰ, ਜਗਜੀਤ ਸਿੰਘ ਖਜ਼ਾਨਚੀ, ਗੁਰਜੀਤ ਸਿੰਘ ਪੋਪਲੀ, ਹਰਬੰਸ ਸਿੰਘ, ਅਮਨਜੀਤ ਸਿੰਘ (ਭੋਲਾ ਛਾਬੜਾ), ਸਤਪਾਲ ਸਿੰਘ ਅਲੱਗ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
ਪਿਛਲੀ ਖ਼ਬਰ ਉਦਯੋਗਿਕ ਤੇ ਵਪਾਰੀ ਸੰਸਥਾਵਾਂ ਵੱਲੋਂ ਨਵੇਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਅਰਬਨ ਅਸਟੇਟ ਫੇਜ਼-1 ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਦਸਤਾਰ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।