17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਡੋਨੀ ਬੱਲ ਗੈਂਗ ਦਾ ਸਰਗਰਮ ਮੈਂਬਰ ਸੁਖਜਿੰਦਰ ਸਿੰਘ ਉਰਫ਼ ਬਿੱਟੂ ਅਸਲ੍ਹੇ ਸਮੇਤ ਗ੍ਰਿਫ਼ਤਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਸੀ.ਆਈ.ਏ. ਸਟਾਫ ਦਿਹਾਤੀ ਦੀ ਪੁਲਿਸ ਲਗਾਤਾਰ ਕਰ ਰਹੀ ਸੀ ਯਤਨ

ਅਜੀਤ ਡੈਸਕ 28-06-2026
ਜਲੰਧਰ, 27 ਜੂਨ (ਜਤਿੰਦਰ ਪੰਮੀ)-ਜ਼ਿਲ੍ਹਾ ਜਲੰਧਰ ਦਿਹਾਤੀ ਸਮੇਤ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੂੰ ਲੋੜੀਂਦੇ ਡੋਨੀ ਬੱਲ ਗੈਂਗ ਦੇ ਮੁੱਖ ਮੈਂਬਰ ਸੁਖਜਿੰਦਰ ਸਿੰਘ ਉਰਫ ਬਿੱਟੂ ਵਾਸੀ ਪਿੰਡ ਕੰਮੋਕੇ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨੂੰ ਸੀ. ਆਈ. ਏ. ਸਟਾਫ ਦੀ ਪੁਲਿਸ ਨੇ ਅਸਲ੍ਹੇ ਸਮੇਤ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਬਿੱਟੂ ਖ਼ਿਲਾਫ਼ ਤਿੰਨ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਵਿੱਚ 12 ਦੇ ਕਰੀਬ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਦ ਦਰਜ ਹਨ। ਇਸ ਸਾਲ ਮਾਰਚ ਮਹੀਨੇ ਉਹ ਥਾਣਾ ਮਹਿਤਪੁਰ ਦੀ ਪੁਲਿਸ ਨੂੰ ਚਕਮਾ ਦੇ ਕੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ ਸੀ। ਉਹ ਪੁਲਿਸ ਲਈ ਸਿਰਦਰਦੀ ਬਣ ਚੁੱਕਾ ਸੀ, ਜਿਸ ਨੂੰ ਫੜਨ ਲਈ ਜ਼ਿਲ੍ਹਾ ਦਿਹਾਤੀ ਪੁਲਿਸ ਲਗਾਤਾਰ ਯਤਨ ਕਰ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਸਾਲ 12 ਮਾਰਚ ਨੂੰ ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਸਕਾਰਪੀਓ ਤੇ ਸਵਿਫਟ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਸਕਾਰਪੀਓ ਵਿੱਚੋਂ ਇੱਕ ਵਿਦੇਸ਼ੀ ਗਲੌਕ ਪਿਸਟਲ ਸਮੇਤ ਜਿੰਦਾ ਰੋਂਦ ਬਰਾਮਦ ਕੀਤੇ ਗਏ ਸਨ। ਗੱਡੀਆਂ ਸਮੇਤ ਵਿਅਕਤੀਆਂ ਨੂੰ ਕਾਬੂ ਕਰਦੇ ਸਮੇਂ ਇੱਕ ਨੌਜਵਾਨ ਮੌਕੇ ਤੋਂ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ ਸੀ। ਉਸ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਬਿੱਟੂ ਵਾਸੀ ਪਿੰਡ ਕੰਮੋਕੇ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਸੀ। ਉਹ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬੱਲ ਦਾ ਕਰੀਬੀ ਸਾਥੀ ਤੇ ਗੈਂਗ ਦਾ ਸਰਗਰਮ ਮੈਂਬਰ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਬੰਧੀ 12 ਮਾਰਚ ਨੂੰ ਮੁਕੱਦਮਾ ਨੰਬਰ 48 ਜੁਰਮ 132, 221 ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਅਧੀਨ ਥਾਣਾ ਮਹਿਤਪੁਰ ਵਿਖੇ ਤੇ 13 ਮਾਰਚ ਨੂੰ ਮੁਕੱਦਮਾ ਨੰਬਰ 49 ਜੁਰਮ 379-ਬੀ ਬੀ.ਐਨ.ਐਸ. ਅਧੀਨ ਥਾਣਾ ਮਹਿਤਪੁਰ ਵਿਖੇ ਦਰਜ ਰਜਿਸਟਰ ਕੀਤੇ ਗਏ ਸਨ। ਸ. ਐੱਸ. ਪੀ. ਵਿਰਕ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਉਰਫ ਬਿੱਟੂ ਦੀ ਗ੍ਰਿਫਤਾਰੀ ਲਈ ਐੱਸ. ਪੀ. (ਤਫਤੀਸ਼) ਵਨੀਤ ਆਹਲਾਵਤ
(ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਨਸ਼ੇ ਦੀ ਹਾਲਤ ’ਚ ਪਿਤਾ ਕੋਲੋਂ ਗੋਦ ਦਾ ਬੱਚਾ ਆਟੋ ਵਿੱਚ ਬੈਠਣ ਲੱਗੇ ਡਿਗਿਆ, ਮੱਥੇ ’ਤੇ ਲੱਗੀ ਸੱਟ ਬੱਚਾ ਚੋਰੀ ਦੇ ਸ਼ੱ... ਅਗਲੀ ਖ਼ਬਰ ਮੋਟਰ ਦੀਆਂ ਤਾਰਾਂ ਚੋਰੀ ਕਰਨ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।