12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਦੋਆਬਾ ਕਾਲਜ ਵਿਖੇ ਕਰਮਚਾਰੀ ਰਾਜ ਬੀਮਾ ਨਿਗਮ ਦੀਆਂ ਯੋਜਨਾਵਾਂ ਸੰਬੰਧੀ ਸੈਮੀਨਾਰ

ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬਲਜੀਤ ਜੋਸ਼ੀਲਾ ਨਾਲ ਹਾਜ਼ਰ ਕਰਮਚਾਰੀ | ਤਸਵੀਰਾਂ : ਜੀ. ਪੀ. ਸਿੰਘ <br/> 06-06-2026
ਜਲੰਧਰ, 5 ਜੂਨ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਨਾਨ ਟੀਚਿੰਗ ਕਰਮਚਾਰੀਆਂ ਦੇ ਭਲਾਈ ਅਤੇ ਜਾਗਰੂਕਤਾ ਦੇ ਲਈ ਸੰਚਾਲਤ ਕਰਮਚਾਰੀ ਵੈਲਫੇਅਰ ਸਕੀਮ ਦੇ ਤਹਿਤ ਕਰਮਚਾਰੀ ਰਾਜ ਬੀਮਾ ਭਲਾਈ ਨਿਗਮ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਸੁਵਿਧਾਵਾਂ ਸੰਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿੱਚ ਸ਼੍ਰੀ ਬਲਜੀਤ ਜੋਸ਼ੀਲਾ-ਬ੍ਰਾਂਚ ਮੈਨੇਜਰ, ਈਐਸਆਈਸੀ ਅਤੇ ਉਨ੍ਹਾਂ ਦੇ ਸਹਿਯੋਗੀ ਸ਼੍ਰੀ ਰਾਜੂ ਕੁਮਾਰ ਮੁੱਖ ਬੁਲਾਰੇ ਦੇ ਰੂਪ ਵਿੱਚ ਹਾਜ਼ਰ ਹੋਏ, ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ੰ. ਡਾ. ਪ੍ਰਦੀਪ ਭੰਡਾਰੀ, ਸੁਪਰੀਟੇਂਡੈਂਟ ਸ਼੍ਰੀ ਕਪਿਲ ਦੇਵ ਸ਼ਰਮਾ ਅਤੇ ਨਾਨ ਟੀਚਿੰਗ ਸਟਾਫ ਦੇ ਮੈਂਬਰਾਂ ਵੱਲੋਂ ਕੀਤਾ ਗਿਆ | ਇਸ ਮੌਕੇ ਸ੍ਰੀ ਬਲਜੀਤ ਜੋਸ਼ੀਲਾ ਨੇ ਕਰਮਚਾਰੀਆਂ ਨੂੰ ਈਐਸਆਈਸੀ ਦੇ ਅੰਤਰਗਤ ਉਪਲਬੱਧ ਵੱਖ-ਵੱਖ ਲਾਭ ਅਤੇ ਅਧਿਕਾਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਰਮਚਾਰੀ ਰਾਜ ਬੀਮਾ ਨਿਗਮ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਇੱਕ ਮਹੱਤਵਪੂਰਨ ਸਾਮਾਜਿਕ ਸੁਰੱਖਿਆ ਯੋਜਨਾ ਹੈ, ਜਿਸ ਰਾਹੀ ਮਿਆਰੀ ਡਾਕਟਰੀ ਸਹੂਲਤਾਂ, ਬਿਮਾਰੀ ਦੌਰਾਨ ਨਕਦ ਲਾਭ, ਜਣੇਪਾ ਲਾਭ, ਕੰਮ ਵਾਲੀ ਥਾਂ 'ਤੇ ਦੁਰਘਟਨਾ ਦੀ ਸਥਿਤੀ ਵਿੱਚ ਵਿੱਤੀ ਸਹਾਇਤਾ, ਅਪੰਗਤਾ ਲਾਭ, ਆਸ਼ਰਿਤ ਲਾਭ ਅਤੇ ਹੋਰ ਸਮਾਜਿਕ ਸੁਰੱਖਿਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਨੇ ਕਰਮਚਾਰੀਆਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਮਹਿਲਾ ਕ੍ਰਿਕਟ ਟੂਰਨਾਮੈਂਟ 'ਚ ਜਲੰਧਰ ਦੀ ਗੁਰਦਾਸਪੁਰ 'ਤੇ ਸ਼ਾਨਦਾਰ ਜਿੱਤ ਅਗਲੀ ਖ਼ਬਰ ਇੰਨੋਸੈਂਟ ਹਾਰਟਸ ਨੇ ਵਿਸ਼ਵ ਵਾਤਾਰਵਨ ਦਿਵਸ ਮੌਕੇ ਅਣਉਪਯੋਗੀ ਪਲਾਸਟਿਕ ਬੋਤਲਾਂ ਨੂੰ ਹਰਿਤ ਜੀਵਨ 'ਚ ਬਦਲਣ ਦਾ ਦਿੱਤਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।