ਨਵੇਂ ਜੁਡੀਸ਼ੀਅਲ ਕੰਪਲੈਕਸ ਦੀ ਇਮਾਰਤ ਲਈ ਜਗ੍ਹਾ ਦਾ ਮੁੱਦਾ ਫਿਰ ਭਖਿਆ, ਲਈ ਜਾਵੇਗੀ ਵਕੀਲਾਂ ਦੀ ਰਾਇ <br/>
ਅਜੀਤ ਡੈਸਕ
03-06-2026
ਚੈਂਬਰਾਂ ਵਾਲੀ ਥਾਂ ਤੰਗ ਹੋਣ ਕਰਕੇ ਵੀ ਆਉਂਦੀ ਹੈ ਸਮੱਸਿਆ
ਦੱਸਣਯੋਗ ਹੈ ਕਿ ਵਕੀਲਾਂ ਦੇ ਚੈਂਬਰਾਂ ਵਾਲੀ ਥਾਂ ਇਕ ਏਕੜ ਰਕਬੇ 'ਚ ਸਥਿਤ ਹੈ ਅਤੇ ਕਰੀਬ 500 ਚੈਂਬਰ ਬਣੇ ਹੋਏ ਹਨ | ਚੈਂਬਰਾਂ ਇੰਨੀਆਂ ਤੰਗ ਥਾਵਾਂ 'ਤੇ ਹਨ ਕਿ ਕਈ ਥਾਵਾਂ ਤੋਂ ਪੈਦਲ ਲੰਘਣਾ ਵੀ ਕਾਫੀ ਮੁਸ਼ਕਲ ਲੱਗਦਾ ਹੈ | ਚੈਂਬਰ ਤਰਤੀਬ ਵਿਚ ਨਾ ਹੋਣ ਕਾਰਨ ਵਕੀਲਾਂ ਕੋਲ ਆਉਣ ਵਾਲੇ ਆਮ ਲੋਕ ਵੀ ਕਾਫੀ ਖੱਜਲ-ਖੁਆਰ ਹੁੰਦੇ ਹਨ | ਚੈਂਬਰਾਂ ਦੀ ਉਸਾਰੀ ਲਈ ਵੀ ਕਈ ਵਾਰ ਹੰਭਲੇ ਹੋ ਚੁੱਕੇ ਹਨ ਪਰ ਹਰ ਵਾਰ ਨੀਂਹ-ਪੱਥਰ ਰੱਖਣ ਤੱਕ ਹੀ ਗੱਲ ਰਹਿ ਜਾਂਦੀ ਹੈ | ਸੀਨੀਅਰ ਐਡਵੋਕੇਟ ਮੋਹਨ ਲਾਲ ਫਿਲੌਰੀਆ ਦੱਸਦੇ ਹਨ ਕਿ ਹੁਣ ਤਕ ਕਰੀਬ 7 ਵਾਰ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ, ਜਿਨ੍ਹਾਂ 'ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਵਲੋਂ ਰੱਖੇ ਗਏ ਨੀਂਹ ਪੱਥਰ ਵੀ ਸ਼ਾਮਲ ਹਨ | ਇਸ ਦੇ ਬਾਵਜੂਦ ਨਵੇਂ ਚੈਂਬਰ ਬਣਨ ਦਾ ਰਾਹ ਕਦੇ ਵੀ ਨਹੀਂ ਖੁੱਲ੍ਹ ਸਕਿਆ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਚਹਿਰੀਆਂ ਵਿਚ ਜਲੰਧਰ-1, ਜਲੰਧਰ-2, ਕਰਤਾਰਪੁਰ, ਆਦਮਪੁਰ ਤੇ ਭੋਗਪੁਰ ਤਹਿਸੀਲਾਂ ਦੇ ਰੋਜ਼ਾਨਾ 20,000 ਦੇ ਕਰੀਬ ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |