26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜੈਵੀਰ ਸ਼ੇਰਗਿੱਲ ਦੀ ਅਗਵਾਈ 'ਚ ਭਾਜਪਾ ਆਗੂਆਂ ਨੇ ਪਿੰਡ ਰਾਏਪੁਰ ਦੇ ਅੱਗ ਕਾਂਡ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ

ਅਜੀਤ ਡੈਸਕ 03-06-2026
ਜਲੰਧਰ, 2 ਜੂਨ (ਸ਼ਿਵ)-ਭਾਜਪਾ ਦੇ ਕੌਮੀ ਬੁਲਾਰੇ ਜੈ ਵੀਰ ਸ਼ੇਰਗਿਲ ਦੀ ਅਗਵਾਈ ਵਿੱਚ ਅੱਜ ਭਾਜਪਾ ਆਗੂਆਂ ਨੇ ਜਲੰਧਰ ਕੈਟ ਵਿਧਾਨ ਸਭਾ ਹਲਕੇ ਦੇ ਪਿੰਡ ਰਾਏਪੁਰ ਫਰਾਲਾ ਦੇ ਅੱਗ ਕਾਂਡ ਦੇ ਪ੍ਰਭਾਵਤਾਂ ਨੂੰ ਰਾਹਤ ਸਮੱਗਰੀ ਵੰਡੀ ਅਤੇ ਉਨਾਂ ਨੂੰ ਪਾਰਟੀ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਕਈ ਘਰ ਸੜ ਕੇ ਸੁਆਹ ਹੋ ਗਏ ਸਨ ਅਤੇ ਇੱਕ ਚਾਰ ਸਾਲਾ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ ਸੀ | ਰਾਹਤ ਸਮੱਗਰੀ ਵੰਡਣ ਮੌਕੇ ਭਾਜਪਾ ਆਗੂਆਂ ਵਿੱਚ ਜੈਵੀਰ ਸ਼ੇਰਗਿਲ ਤੋਂ ਇਲਾਵਾ ਸੁਸ਼ੀਲ ਸ਼ਰਮਾ, ਰਾਜੇਸ਼ ਕਪੂਰ, ਅਸ਼ੋਕ ਸਰੀਨ ਹਿੱਕੀ, ਜਸ ਜੌਹਲ, ਮਮਤਾ ਲਖਨਪਾਲ, ਨਰੇਸ਼ ਵਾਲੀਆ ਅਤੇ ਹੋਰ ਆਗੂ ਸ਼ਾਮਿਲ ਸਨ | ਇਸ ਰਾਹਤ ਸਮੱਗਰੀ ਵਿੱਚ ਗੱਦੇ, ਕੱਪੜੇ, ਚੱਪਲਾਂ, ਬਰਤਨ, ਚਾਰਪਾਈਆਂ, ਤਰਪਾਲ, ਪੱਖੇ, ਦਵਾਈਆਂ, ਅਸਥਾਈ ਦਰਵਾਜ਼ੇ ਅਤੇ ਹੋਰ ਜ਼ਰੂਰੀ ਘਰੇਲੂ ਸਮਾਨ ਸ਼ਾਮਿਲ ਸੀ | ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਜੈਵੀਰ ਸ਼ੇਰਗਿੱਲ ਨੇ ਕਿਹਾ ਇਸ ਦਰਦਨਾਕ ਹਾਦਸੇ ਵਿੱਚ ਚਾਰ ਸਾਲਾ ਮਾਸੂਮ ਬੱਚੇ ਦੀ ਜਾਨ ਜਾਣਾ ਬਹੁਤ ਹੀ ਦੁਖਦਾਈ ਹੈ | ਜੋ ਪਰਿਵਾਰ ਰਾਤ ਨੂੰ ਚੈਨ ਨਾਲ ਸੁੱਤੇ ਸਨ, ਉਹ ਸਵੇਰੇ ਅੱਗ, ਤਬਾਹੀ ਅਤੇ ਬੇਘਰ ਹੋਣ ਦੀ ਸਥਿਤੀ ਵਿੱਚ ਜਾਗੇ |ਉਨ੍ਹਾਂ ਅੱਗੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਗਰੀਬਾਂ, ਲੋੜਵੰਦਾਂ ਅਤੇ ਸੰਕਟ ਵਿੱਚ ਫਸੇ ਲੋਕਾਂ ਦੇ ਨਾਲ ਖੜ੍ਹੇ ਰਹੇ ਹਨ | ਉਨ੍ਹਾਂ ਦੀ ਸੇਵਾ ਅਤੇ ਸੰਵੇਦਨਸ਼ੀਲਤਾ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਪ੍ਰਭਾਵਿਤ ਪਰਿਵਾਰਾਂ ਤੱਕ ਤੁਰੰਤ ਰਾਹਤ ਅਤੇ ਸਹਾਇਤਾ ਲਈ ਪਹੁੰਚਾਉਣ ਆਏ ਹਨ | ਭਾਜਪਾ ਦੇ ਪ੍ਰਤੀਨਿਧੀ ਮੰਡਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਦੀ ਤੁਰੰਤ ਵਿਵਸਥਾ ਕੀਤੀ ਜਾਵੇ, ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਭੋਜਨ ਤੇ ਡਾਕਟਰੀ ਸਹਾਇਤਾ ਯੋਗ ਮਾਤਰਾ ਵਿੱਚ ਉਪਲਬਧ ਕਰਵਾਈ ਜਾਵੇ | ਇਸ ਮੌਕੇ ਸਾਬਕਾ ਸਰਪੰਚ ਮੀਨਾ ਰਾਣਾ, ਅਜੈ ਪੀਵਲ, ਜੋਗਿੰਦਰ ਬਾਠ, ਮੱਸਾ ਰਾਮ, ਰਮੇਸ਼ ਕੁਮਾਰ, ਧਿਆਨ ਸਿੰਘ, ਆਰਯਨ ਭੱਟੀ, ਜੱਸੀ ਜੰਡਿਆਲਾ, ਮਾਸਟਰ ਹੀਰਾਲਾਲ ਲਖਨਪਾਲ, ਸਾਬਕਾ ਸਰਪੰਚ ਰਮਨ ਲਖਨਪਾਲ, ਪੂਰਵ ਸਰਪੰਚ ਸਤਪਾਲ ਹਰਦੋਫਰਾਲਾ, ਰਾਧਾ ਰਾਣੀ, ਦਵਾਰਕਾ ਦਾਸ, ਪਵਨ ਕੁਮਾਰ, ਕਮਲ ਕੁਮਾਰ, ਗੁਰਵਿੰਦਰ ਕੁਮਾਰ, ਕਮਲਜੀਤ, ਪਿੰਦਾ ਟੇਸੀ, ਲਲਿਤ ਬੱਬੂ, ਸੰਨੀ ਸ਼ਰਮਾ, ਗੌਰਵ ਰਾਏ ਆਦਿ ਇਲਾਕੇ ਦੇ ਭਾਜਪਾ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਮਤਿ ਪ੍ਰਚਾਰ ਵੈੱਲਫੇਅਰ ਸੋਸਾਇਟੀ ਵਲੋਂ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਵੇਂ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਕੈਬਨਿਟ ਮੰਤਰੀ ਭਗਤ ਨੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ 5 ਲੱਖ ਰੁਪਏ ਦੇ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।